ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਮਹਿਲਾ ਕਮਿਸ਼ਨ ਵਚਨਬੱਧ-ਰਾਜ ਲਾਲੀ ਗਿੱਲ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਲਦ ਹੀ ਸੂਬੇ ਭਰ ਦੇ ਵੂਮੈੱਨ ਸੈੱਲਾਂ ਦਾ ਦੌਰਾ ਕੀਤਾ ਜਾਵੇਗਾ: ਰਾਜ ਲਾਲੀ ਗਿੱਲ

ਚੇਅਰਪਰਸਨ ਨੇ ਫੇਜ਼ 8 ਮੁਹਾਲੀ ਦੇ ਵੂਮੈਨ ਸੈੱਲ ਦੇ ਦੌਰੇ ਦੌਰਾਨ ਕੀਤਾ ਐਲਾਨ

ਚੰਡੀਗੜ੍ਹ, 11 ਜੁਲਾਈ:। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੰਜਾਬ ਦੇ ਸਾਰੇ ਮਹਿਲਾ ਸੈੱਲਾਂ ਦਾ ਸੂਬਾ ਵਿਆਪੀ ਦੌਰਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਵੂਮੈਨ ਸੈੱਲ, ਫੇਜ਼ -8, ਮੁਹਾਲੀ ਦੇ ਦੌਰੇ ਦੌਰਾਨ ਕੀਤਾ।

ਸ੍ਰੀਮਤੀ ਗਿੱਲ ਨੇ ਆਪਣੇ ਦੌਰੇ ਦੌਰਾਨ ਮਹਿਲਾ ਸੈੱਲ ਦੇ ਸਟਾਫ਼ ਨਾਲ ਵੱਖ-ਵੱਖ ਕੇਸਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਰੋਜ਼ਾਨਾ ਦੀਆਂ ਰਿਪੋਰਟਾਂ ਦਾ ਡਾਟਾ ਇਕੱਤਰ ਕੀਤਾ ਅਤੇ ਸੈੱਲ ਦੇ ਬਾਹਰ ਉਡੀਕ ਕਰ ਰਹੇ ਸ਼ਿਕਾਇਤਕਰਤਾਵਾਂ ਨਾਲ ਗੱਲਬਾਤ ਕੀਤੀ।

ਇਸ ਤੋਂ ਇਲਾਵਾ, ਸ੍ਰੀਮਤੀ ਗਿੱਲ ਨੇ ਸਾਂਝ ਕੇਂਦਰ ਦਾ ਦੌਰਾ ਕੀਤਾ ਅਤੇ ਜਾਗਰੂਕਤਾ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹਨਾਂ ਦੌਰਿਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹਨਾਂ ਸੁਵਿਧਾਵਾਂ ਕੋਲ ਕੇਸਾਂ ਅਤੇ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰੇ ਲਈ ਢੁਕਵੇਂ ਢੰਗ ਉਪਲੱਬਧ ਹਨ।

ਸ੍ਰੀਮਤੀ ਗਿੱਲ ਨੇ ਕਿਹਾ ਕਿ ਅਸੀਂ ਸੂਬੇ ਭਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐਲਾਨ ਕੀਤਾ ਕਿ ਸੂਬਾ ਵਿਆਪੀ ਦੌਰੇ ਜਲਦ ਹੀ ਸ਼ੁਰੂ ਕੀਤੇ ਜਾਣਗੇ ਜਿਸ ਵਿੱਚ ਹਰੇਕ ਮਹਿਲਾ ਸੈੱਲ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਮੁੱਖ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਕਮਿਸ਼ਨ ਦਾ ਉਦੇਸ਼ ਸੂਬੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਸ਼ਕਤੀਕਰਨ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate