ਭਾਰਤ ਦੇ ਮਹਾਨ ਬੱਲੇਬਾਜ਼ਾਂ ਨੇ ਲਿਆ ਸਨਿਆਸ

ਭਾਰਤੀ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ਾਂ ਵੱਲੋਂ ਟੀ20 ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। ਜਿਵੇਂ ਹੀ ਟੀ20 ਵਰਲਡ ਕੱਪ 2024 ਭਾਰਤ ਨੇ ਜਿੱਤਿਆ ਉਸ ਤੋਂ ਤੁਰੰਤ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਮਹਾਨ ਬੱਲੇਬਾਜ ਵਿਰਾਟ ਕੋਹਲੀ ਵੱਲੋਂ ਟੀ20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਨਵੀਂ ਪੀੜੀ ਹੁਣ ਟੀ 20 ਕ੍ਰਿਕਟ ਨੂੰ ਸਾਂਭੇਗੀ। ਰੋਹਿਤ ਸ਼ਰਮਾ ਨੇ ਕਿਹਾ ਕਿ ਸਨਿਆਸ ਲੈਣ ਦਾ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਜਦੋਂ ਤੁਸੀਂ ਵਿਸ਼ਵ ਚੈਂਪੀਅਨ ਬਣੇ ਹੋਵੋ ਤੇ ਉਸ ਸਮੇਂ ਸਨਿਆਸ ਲਵੋ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਰਤੀ ਟੀਮ ਦੇ ਉਹ ਥੰਮ ਹਨ ਜਿਨ੍ਹਾਂ ਨੇ ਵੱਡੀਆਂ ਜਿੱਤਾਂ ਭਾਰਤ ਨੂੰ ਦਵਾਈਆਂ ਤੇ ਦੁਨੀਆਂ ਭਰ ਵਿੱਚ ਭਾਰਤੀ ਝੰਡੇ ਨੂੰ ਹਮੇਸ਼ਾ ਬੁਲੰਦ ਰੱਖਿਆ। 17 ਸਾਲ ਬਾਅਦ ਭਾਰਤ ਨੇ ਟੀ20 ਵਿਸ਼ਵ ਕੱਪ ਤੇ 11 ਸਾਲ ਬਾਅਦ ਕੋਈ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 1983 ਤੇ 2011 ਵਿੱਚ ਇੱਕ ਰੋਜ਼ਾ ਵਰਲਡ ਕੱਪ ਤੇ 2007 ਵਿੱਚ ਟੀ 20 ਵਿਸ਼ਵ ਕੱਪ ਭਾਰਤ ਨੇ ਜਿੱਤਿਆ ਸੀ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੱਲੋਂ ਟੀ20 ਕ੍ਰਿਕਟ ਤੋਂ ਸਨਿਆਸ ਲੈਣ ਤੇ ਉਹਨਾਂ ਨੂੰ ਦੁਨੀਆਂ ਭਰ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਬੇਸ਼ੱਕ ਭਾਰਤ ਦੇ ਨਵੀਂ ਪੀੜੀ ਦੇ ਚੰਗੇ ਖਿਡਾਰੀ ਹੁਣ ਟੀ 20 ਟੀਮ ਦਾ ਹਿੱਸਾ ਹੋਣਗੇ ਪਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਕਮੀ ਸ਼ਾਇਦ ਭਾਰਤ ਨੂੰ ਰਹੇ।

CATEGORIES
TAGS
Share This

COMMENTS

Wordpress (0)
Disqus (0 )
Translate