ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਿਆਨ ਅੰਜਨ ਸਮਰ ਕੈਂਪ ਬਹੁਤ ਉਤਸ਼ਾਹ ਨਾਲ ਸਮਾਪਤ

ਅਜਿਹੇ ਕੈਂਪ ਬੱਚਿਆਂ ਅੰਦਰ ਸਰਵਪੱਖੀ ਵਿਕਾਸ ਕਰਨ ਲਈ ਲਾਹੇਵੰਦ ਸਾਬਤ ਹੁੰਦੇ ਹਨ-ਇੰਦਰਪਾਲ ਸਿੰਘ/ਸਰਬਜੀਤ ਸਿੰਘ 

ਫਿਰੋਜਪੁਰ 22 ਜੂਨ (ਪਰਮਜੀਤ ਸਿੰਘ ਧਿਆਣਾ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲਾ ਸਾਹਿਬਜ਼ਾਦੇ ਸੇਵਾ ਦਲ (239) ਗਿਆਨੀ ਕੁਲਵੰਤ ਸਿੰਘ,ਗੁਰੂ ਨਾਨਕ ਮਲਟੀਵਰਸਿਟੀ ਦੇ ਵਿਸੇਸ਼ ਸਹਿਯੋਗ ਨਾਲ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਉਣ ਦੇ ਉਦੇਸ਼ ਨਾਲ ਲਾਏ ਗਏ ਗਿਆਨ ਅੰਜਨੁ ਸਮਰ ਕੈਂਪ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ ਵਿਖੇ  ਬਹੁਤ ਉਤਸ਼ਾਹ ਨਾਲ ਸਮਾਪਤੀ ਹੋਈ । ਇਸ ਮੌਕੇ ਵੀਰ ਇੰਦਰਪਾਲ ਸਿੰਘ ਨੇ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ, ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ, ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨ ਵਾਲੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਦੀ ਸ਼ੁਰੂਆਤ ਕੈਂਪ ਦੇ ਬੱਚੇ /ਬੱਚੀਆਂ ਦੇ ਸ਼ਬਦ ਗਾਇਣ ਨਾਲ ਹੋਈ। ਇੰਦਰਜੀਤ ਸਿੰਘ ਨੇ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਪੁੱਜੇ ਸੱਜਣਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਸਮਰ ਸਕੂਲ ’ਚ 170 ਵਿਦਿਆਰਥੀਆਂ ਨੇ ਆਪਣੀ ਰਜਿਸ਼ਟ੍ਰੇਸ਼ਨ ਕਰਵਾਈ। ਇਸ ਮੌਕੇ ਵੀਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਮਰ ਕੈਪ ਵਿੱਚ ਕਲਾਸਾਂ ’ਚ ਵਿਦਿਆਰਥੀਆਂ ਕਵਿਤਾ ਗਾਇਣ, ਸਾਖੀ, ਦਸਤਾਰ ਸਜਾਉਣ, ਪੇਂਟਿੰਗ, ਸੁੰਦਰ ਲਿਖਾਈ, ਬਾਲ ਖੇਡਾਂ ਅਤੇ ਕੁਇਜ਼ ਆਦਿ ਕਰਵਾਏ ਗਏ । ਇਸ ਮੌਕੇ ਮਾਨ ਸਿੰਘ (ਆਰ. ਸੀ. ਐੱਫ.) ਨੇ ਕਿਹਾ ਦੱਸਿਆ ਕਿ ਬੱਚਿਆਂ ਨੂੰ ਹਰ ਰੋਜ਼ ਇਨਾਮ ਦਿੱਤੇ ਗਏ ਅਤੇ ਸਮਰ ਕੈਂਪ ਲਗਾਉਣ ਵਾਲੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵੱਲੋ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਵੀਰ ਸਰਬਜੀਤ ਸਿੰਘ ਭਾਵੜਾ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਅੰਦਰ ਸਮਾਜ ਦੀ ਨੈਤਿਕ ਕਦਰਾਂ-ਕੀਮਤਾਂ ਅਤੇ ਆਪਣੇ ਅਮੀਰ ਅਤੇ ਗੌਰਵਮਈ ਵਿਰਸੇ ਅਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਹਿਮ ਸਾਬਤ ਹੁੰਦੇ ਹਨ, ਬੱਚਿਆਂ ਵਿੱਚ ਬਹੁਤ ਉਤਸ਼ਾਹ ਸੀ ਅਤੇ ਬੱਚਿਆਂ ਦੇ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਖੇਤਰ ਫਿਰੋਜ਼ਪੁਰ ਦੇ ਵੀਰਾਂ ਨੂੰ ਕਿਹਾ ਕਿ ਉਹ ਹਰ ਸਾਲ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਕਿਹਾ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਸਮਾਜਿਕ ਚੰਗੇ ਗੁਣਾ ਅਤੇ ਚੰਗੀ ਸਿੱਖਿਆ ਮਿਲੇ । ਸਮਰ ਕੈਂਪ ਵਿੱਚ ਰਵੀ ਇੰਦਰ ਸਿੰਘ, ਗਣੇਸ਼ ਕੁਮਾਰ, ਅਦਰਸ਼ਪਾਲ ਸਿੰਘ, ਬਾਬਾ ਸੁਖਜੀਤ ਸਿੰਘ ਜੀ ਡੇਰਾ ਬਾਬਾ ਰਾਮ ਲਾਲ ਜੀ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਬਲਦੇਵ ਸਿੰਘ, ਡਾ. ਦਲਜੀਤ ਸਿੰਘ, ਕੰਵਰਜੀਤ ਸਿੰਘ ਜੈਂਟੀ, ਮਹਿਲ ਸਿੰਘ,ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਅਜਮੇਰ ਸਿੰਘ,ਗੁਰਜੰਟ ਸਿੰਘ ਭਾਵੜਾ ਦਸਤਾਰ ਕੋਚ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਜਥੇਦਾਰ ਦਰਸ਼ਨ ਸਿੰਘ, ਮਾਸਟਰ ਪ੍ਰਿਤਪਾਲ ਸਿੰਘ,ਗ੍ਰੰਥੀ ਵੀਰ ਸਤਵੰਤ ਸਿੰਘ, ਬਾਬਾ ਸ਼ਿੰਦਰਪਾਲ ਸਿੰਘ,ਭੈਣ ਹਰਪ੍ਰੀਤ ਕੌਰ, ਮੈਡਮ ਕਿਰਪਾ ਸ਼ਰਮਾਂ, ਕੰਵਰਵਿਕਰਮਪਾਲ ਸਿੰਘ, ਵੀਰ ਬਲਜਿੰਦਰ ਸਿੰਘ,ਹਰ ਸਿਮਰ ਸਿੰਘ, ਵੀਰ ਗੁਰਪ੍ਰੀਤ ਸਿੰਘ, ਬਾਬਾ ਕਿਰਪਾਲ ਸਿੰਘ, ਬਾਬਾ ਨਰਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਸਕੂਲ ਦੇ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate