ਗਰਮੀਆਂ ਦੀਆਂ ਛੁੱਟੀਆਂ ਵਿਚ ਹੋਇਆ ਵਾਧਾ
ਚੰਡੀਗੜ੍ਹ 14 ਜੂਨ। ਅੱਤ ਦੀ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਯੂਪੀ ਦੇ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਕਹਿਰ ਦੀ ਗਰਮੀ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੀਆਂ ਅੱਠਵੀਂ ਜਮਾਤ ਤੱਕ ਦੀਆਂ ਛੁੱਟੀਆਂ ਵਧਾਈਆਂ ਗਈਆਂ ਹਨ।
ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 28 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ। 8ਵੀਂ ਤੱਕ ਦੇ ਸਕੂਲ 28 ਜੂਨ ਤੱਕ ਬੰਦ ਰਹਿਣਗੇ। ਗਰਮੀ ਕਾਰਨ ਅਧਿਆਪਕ ਜਥੇਬੰਦੀਆਂ ਨੇ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਸੀ। ਪਹਿਲਾਂ ਸਕੂਲ 18 ਜੂਨ ਤੋਂ ਖੁੱਲ੍ਹਣੇ ਸਨ। ਬੇਸਿਕ ਐਜੂਕੇਸ਼ਨ ਦੀ ਡਾਇਰੈਕਟਰ ਜਨਰਲ ਕੰਚਨ ਵਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
CATEGORIES Uncategorized
TAGS punjab news