ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਵਿਦਿਆਰਥੀ ਅਭਿਮੰਨਿਯੂ ਦਾ ਕੁਸ਼ਤੀ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ

ਅਬੋਹਰ
ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਵਿਦਿਆਰਥੀ ਅਭਿਮੰਨਿਯੂ ਨੇ ਦੂਸਰੇ ਗੈ੍ਰਂਡ ਪ੍ਰਿਕਸ ਨੈਸ਼ਨਲ ਕੁਸ਼ਤੀ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਅਭਿਮੰਨਿਯੂ ਨੇ ਬਹਾਦੁਰਗੜ ਹਰਿਆਣਾ ‘ਚ ਹੋਏ ਦੂਸਰੇ ਗੈ੍ਰਂਡ ਪ੍ਰਿਕਸ ਨੈਸ਼ਨਲ ਕੁਸ਼ਤੀ ਮੁਕਾਬਲੇ ‘ਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ। ਅਭਿਮੰਨਿਯੂ ਨੇ ਗਰੀਕੋ ਰੋਮਨ ਕੁਸ਼ਤੀ ਦੇ 77 ਕਿਲੋ ਭਾਰ-ਵਰਗ ‘ਚ ਇਹ ਮੁਕਾਮ ਹਾਸਿਲ ਕੀਤਾ ਹੈ। ਜਿਕਰਯੋਗ ਹੈ ਕਿ ਅਭਿਮੰਨਿਯੂ ਕਾਲਜ ‘ਚ ਬੀ.ਏ ਭਾਗ ਤੀਜਾ ਦਾ ਵਿਦਿਆਰਥੀ ਹੈ ਤੇ ਰਾਸ਼ਟਰੀ ਪੱਧਰ ਦੇ ਵੱਖ-ਵੱਖ ਕੁਸ਼ਤੀ ਮੁਕਾਬਲਿਆਂ ‘ਚ ਨਿਰੰਤਰ ਉਮਦਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਅਭਿਮੰਨਿਯੂ ਦੀ ਇਸ ਉਪਲਬਧੀ ਤੇ ਕਾਲਜ ਪੰ੍ਬਧਕੀ ਕਮੇਟੀ ਦੇ ਚੇਅਰਮੈਨ ਸ. ਦਲਜੀਤ ਸਿੰਘ ਸੰਧੂ, ਸਕੱਤਰ ਸ. ਬਲਕਰਣ ਸਿੰਘ ਬਰਾੜ ਸਮੇਤ ਸਮੁੱਚੀ ਕਾਲਜ ਪ੍ਰਬੰਧਕੀ ਕਮੇਟੀ ਨੇ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ ਸਮੇਤ ਕਾਲਜ ਸਟਾਫ, ਕੁਸ਼ਤੀ ਕੋਚ ਹਰਪਿੰਦਰ ਸਿੰਘ ਸੰਧੂ, ਅਭਿਮੰਨਿਯੂ ਤੇ ਉਸਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ।


