ਦ੍ਰਿੜ ਇੱਛਾ ਨਾਲ ਤੰਬਾਕੂ ਨੂੰ ਛੱਡਿਆ ਜਾ ਸਕਦਾ ਹੈ-ਡਾ. ਅਸ਼ਵਨੀ ਕੁਮਾਰ

“ਵਿਸ਼ਵ ਤੰਬਾਕੂ ਦਿਵਸ ‘ਤੇ ਵਿਸ਼ੇਸ਼”

ਢਿੱਲਵਾਂ 31 ਮਈ । ਸਮੇਂ-ਸਮੇਂ ਸਿਰ ਸਿਹਤ ਵਿਭਾਗ ਵੱਲੋਂ ਲੋਕਾਂ ‘ਚ ਸਿਹਤ ਸਕੀਮਾਂ ਪ੍ਰਤੀ ਅਤੇ ਤੰਦੁਰਸਤ ਸਿਹਤ ਸਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਮੁਢੱਲਾਂ ਸਿਹਤ ਕੇਂਦਰ ਢਿੱਲਵਾਂ ਵਿਖੇ “ਵਿਸ਼ਵ ਤੰਬਾਕੂ ਦਿਵਸ” ਮਨਾਇਆ ਗਿਆ। ਇਸ ਤਹਿਤ ਸਮੂਹ ਸਟਾਫ ਵੱਲੋਂ ਤੰਬਾਕੂ ਰੋਕਥਾਮ ਸੰਬੰਧੀ ਸੋਂਹ ਵੀ ਚੁੱਕੀ ਗਈ। ਇਸ ਦੌਰਾਨ ਬਲਾਕ ਢਿੱਲਵਾਂ ਅਧੀਨ ਐਸ.ਆਈ ਅਤੇ ਐਮ.ਪੀ.ਐਚ. ਡਬਲਿਓ ਵੱਲੋਂ ਖੇਤਰ ਵਿੱਚ ਤੰਬਾਕੂ ਜਾਗਰੂਤਾ ਗਤੀਵਿਧੀ ਕਰ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ
ਤੰਬਾਕੂ ਅਤੇ ਇਸ ਦੇ ਉਤਪਾਦ ਜਿਵੇਂ ਗੁਟਖਾ, ਪਾਨ ਮਸਾਲਾ, ਬੀੜੀਆਂ ਅਤੇ ਸਿਗਰੇਟ ਕਈ ਕਿਸਮਾਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੈਂਸਰ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸੇਵਨ ਕਈ ਵਾਰ ਮੂੰਹ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੇ ਹਨ। ਉਨ੍ਹਾਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ ਰੋਕਥਾਮ ਸੰਬੰਧੀ ਸਮਾਜਿਕ ਥਾਵਾਂ, ਕਾਲਜਾਂ ਆਦਿ ਵਿਖੇ ਜਾਗਰੂਕ ਗਤੀਵਿਧੀਆਂ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ‘ਚ ਇਸ ਦੇ ਮਾੜੇ ਪ੍ਰਭਾਵਾਂ ਸੰਬੰਧੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ। ਉਨ੍ਹਾਂ ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆ ਕਿਹਾ ਦ੍ਰਿੜ ਇੱਛਾ ਸ਼ਕਤੀ ਨਾਲ ਤੰਬਾਕੂ ਦੇ ਸੇਵਨ ਨੂੰ ਛੱਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਨੂੰ ਛੱਡ ਕਿ ਪੌਸ਼ਟਿਕ ਆਹਾਰ ਅਤੇ ਚੰਗੀ ਖੁਰਕ ਲੈਣ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਦੀ ਲੋੜ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੂਕੇਟਰ ਮੋਨਿਕਾ ਵੱਲੋਂ ਤੰਬਾਕੂ ਸੰਬੰਧੀ ਸਮੂਹ ਐਮ.ਪੀ.ਐਚ.ਡਬਲਿਓ ਨੂੰ ਜਾਗਰੂਕ ਗਤੀਵਿਧੀਆਂ ਢਿੱਲਵਾਂ ਦੇ ਵੱਖ-ਵੱਖ ਸਬ ਸੈਂਟਰਾਂ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਚ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਾਇਆ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਸਰੀਰ ਵਿੱਚ ਰੋਗਾਂ ਨਾਲ ਲੜ੍ਹਨ ਦੀ ਸਮਰਥਾ ਘੱਟ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਤੰਬਾਕੂ, ਸਿਗਰਟ ਵਰਗੇ ਉਦਪਾਦਾ ਦਾ ਸੇਵਨ ਨਾ ਕਰਨ ਅਤੇ ਸਿਹਤਮੰਦ ਖੁਰਾਕਤੇ ਸਰੀਰਕ ਕਸਰਤ ਕਰਨ ਦਾ ਸੁਨੇਹਾ ਦਿੱਤਾ।

CATEGORIES
Share This

COMMENTS Wordpress (0) Disqus (0 )

Translate