ਪ੍ਰਭਜੋਤ ਸਿੰਘ ਜੱਸਲ ਬਣੇ ਕਿਸਾਨ ਯੂਨੀਅਨ ਭਾਨੂ ਦੇ ਸੂਬਾ ਯੂਥ ਪ੍ਰਧਾਨ
ਲੁਧਿਆਣਾ। ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਕੌਮੀ ਪ੍ਰਧਾਨ ਠਾਕੁਰ ਭਾਨੂੰ ਪ੍ਰਤਾਪ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਦੀ ਕਾਰਜਕਾਰਨੀ ਦੇ ਕੀਤੇ ਗਏ ਵਿਸਥਾਰ ਤਹਿਤ ਲੁਧਿਆਣਾ ਨਿਵਾਸੀ ਪ੍ਰਭਜੋਤ ਸਿੰਘ ਜੱਸਲ ਨੂੰ ਜਥੇਬੰਦੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਹੈ। ਪ੍ਰਭਜੋਤ ਸਿੰਘ ਜੱਸਲ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਕਿਸਾਨਾਂ ਦੇ ਹਿਤਾਂ ਤੇ ਪਹਿਰਾ ਦੇਣ ਲਈ ਹਰ ਸੰਭਵ ਯਤਨ ਕਰਨਗੇ।

CATEGORIES ਪੰਜਾਬ