ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 1 ਲੱਖ ਲੀਟਰ ਲਾਹਣ ਤੇ ਭੱਠੀਆਂ ਫੜੀਆਂ

“CASO ਅਪ੍ਰੈਸ਼ਨ” ਤਹਿਤ ਚਲਾਇਆ ਸਰਚ ਅਭਿਆਨ

ਸ੍ਰੀ ਮੁਕਤਸਰ ਸਾਹਿਬ (ਪਰਮਜੀਤ ਸਿੰਘ ਧਿਆਨਾ) ਮਾਨਯੋਗ ਚੋਣ ਕਮਿਸ਼ਨ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਜਿਲ੍ਹਾਂ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਚਲਦਿਆ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਾਕਾਬੰਦੀ ਕਰ ਵਹੀਕਲਾਂ ਦੀ ਸਰਚ ਕੀਤੀ ਜਾ ਰਹੀ ਹੈ ਅਤੇ “CASO ਅਪ੍ਰੈਸ਼ਨ” ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆ ਤੇ ਸਰਚ ਕੀਤਾ ਜਾ ਰਿਹਾ ਹੈ।ਜਿਸ ਤਹਿਤ ਅੱਜ ਸੁਭਾ 05 ਵਜੇ ਸ.ਕਵਲਪ੍ਰੀਤ ਸਿੰਘ ਚਾਹਲ ਐਸ.ਪੀ.(ਐੱਚ) ਦੀ ਅਗਵਾਈ ਹੇਠ ਸ. ਜਸਪਾਲ ਸਿੰਘ ਡੀ.ਐਸ.ਪੀ (ਡੀ), ਸ. ਸਤਨਾਮ ਸਿੰਘ ਡੀ.ਐਸ.ਪੀ. (ਸ.ਡ) ਸ੍ਰੀ ਮੁਕਤਸਰ ਸਾਹਿਬ, ਐਕਸਾਇਜ ਅਫਸਰ ਨਰਿੰਦਰ ਕੁਮਾਰ, ਐਕਸਾਇਜ ਇੰਸਪੈਕਟਰ ਦਵਿੰਦਰਜੀਤ ਸਿੰਘ ਗਿੱਲ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ, ਐਸ.ਆਈ ਇਕਬਾਲ ਹਾਸੈਨ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ. ਵਰੁਨ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਸਮੇਤ 150 ਦੇ ਕ੍ਰੀਬ ਪੁਲਿਸ ਅਧਿਕਾਰੀ ਅਤੇ ਕ੍ਰਮਾਚਰੀ ਹਾਜ਼ਰ ਸਨ। ਇਹ ਪੁਲਿਸ ਕ੍ਰਮਚਾਰੀ ਵੱਲੋਂ ਵੱਖ-ਵੱਖ ਟੀਮਾ ਬਣਾ ਕੇ ਅਲੱਗ ਅਲੱਗ ਪਿੰਡਾਂ/ਕਸਬਿਆਂ ਅੰਦਰ ਸਰਚ ਅਭਿਆਨ ਚਲਾਇਆ ਗਿਆ।

ਇਸੇ ਦੌਰਾਨ ਇੰਚਾਰਜ ਸੀ.ਆਈ.ਏ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਇਤਲਾਹ ਮਿਲੀ ਕੇ ਜਰਨੈਲ ਸਿੰਘ ਉਰਫ ਜੱਜ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਬੂਟਾ ਸਿੰਘ ਪੁੱਤਰ ਮੁਕੰਦ ਸਿੰਘ ਵਾਸੀਆਨ ਪਿੰਡ ਗੋਨਿਆਨਾ ਜੋ ਦੇਸੀ ਸਰਾਬ ਬਣਾ ਕੇ ਵੇਚਣ ਦਾ ਧੰਦਾ ਕਰਦੇ ਹਨ ਜਿਸ ਤੇ ਮੁਕੱਦਮਾ ਨੰਬਰ 95 ਮਿਤੀ 24.05.2024 ਅ/ਧ 61/01/14 ਐਕਸਾਇਜ਼ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ ਤੇ ਮੌਕੇ ਤੇ ਦੌਰਾਨੇ ਤਫਤੀਸ਼ ਐਕਸਾਇਜ ਵਿਭਾਗ ਦੇ ਈ.ਟੀ.ਓ ਸ੍ਰੀ ਮੁਕਤਸਰ ਸਾਹਿਬ ਅਤੇ ਐਕਸਾਇਜ ਇੰਸਪੈਕਟਰ ਸਰਕਲ ਬਰੀਵਾਲਾ ਨੂੰ ਨਾਲ ਲੇਕੇ ਜਰਨੈਲ ਸਿੰਘ ਅਤੇ ਬੂਟਾ ਸਿੰਘ ਵਾਸੀ ਗੋਨਿਆਨਾ ਦੇ ਘਰ ਸਰਚ ਕੀਤਾ ਗਿਆ ਦੌਰਾਨੇ ਸਰਚ ਘਰ ਵਿੱਚ ਬਣੇ ਵੱਖ-ਵੱਖ ਕਮਰਿਆਂ ਅਤੇ ਘਰ ਦੇ ਬੈਕ ਸਾਇਡ ਬਣੀ ਗੈਲਰੀ ਵਿੱਚੋਂ ਲਾਹਣ ਨਾਲ ਭਰੇ ਹੋਏ ਡਰੱਮ ਅਤੇ 02 ਚਾਲੂ ਭੱਠੀਆਂ ਮਿਲੀ ਇਸ ਦੇ ਨਾਲ ਹੀ ਇੱਕ ਵੱਡੇ ਸਟੋਰ ਵਿੱਚ ਤਰਪਾਲ ਪਾ ਕੇ ਬਣਾਏ ਟੈਂਕ ਵਿੱਚ ਲਾਹਣ ਮੌਜੂਦ ਸੀ ਜਿਨ੍ਹਾਂ ਦੀ ਕੁੱਲ ਮਾਤਰਾ ਕ੍ਰੀਬ 01 ਲੱਖ ਲੀਟਰ ਲਾਹਣ ਤੇ ਸ਼ਰਾਬ ਕੱਢ ਕੇ ਰੱਖੀਆਂ ਹੋਈਆਂ 30 ਬੋਤਲਾਂ ਨਜ਼ਾਇਜ਼ ਸ਼ਰਾਬ ਬ੍ਰਾਮਦ ਹੋਣੀ ਪਾਈ ਗਈ ਅਤੇ ਲਾਹਣ ਸਪਲਾਈ ਕਰਨ ਦੌਰਾਨ ਵਰਤੀਆਂ 02 ਕਾਰਾ ਬ੍ਰਾਮਦ ਕੀਤੀਆ ਗਈਆ, ਜਿਸ ਤੇ ਪੁਲਿਸ ਵੱਲੋਂ ਜਰਨੈਲ ਸਿੰਘ ਅਤੇ ਬੂਟਾ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਇਤਲਾਹ ਮਿਲਣ ਤੇ ਯੁਧਵੀਰ ਸਿੰਘ ਉਰਫ ਯੋਧਾ ਪੁੱਤਰ ਤੇਜਪਾਲ ਸਿੰਘ ਵਾਸੀ ਪਿੰਡ ਗੋਨਿਆਨਾ ਅਤੇ ਗੁਰਮੀਤ ਸਿੰਘ ਉਰਫ ਭੋਲਾ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਗੋਨਿਆਨਾ ਦੇ ਘਰਾਂ ਵਿੱਚ ਸਰਚ ਕਰਨ ਤੇ 1800 ਲੀਟਰ ਲਾਹਣ ਬ੍ਰਾਮਦ ਹੋਈ ਜਿਸ ਤੇ ਮੁਕੱਦਮਾ ਨੰਬਰ 93 ਮਿਤੀ 24.05.2024 ਅ/ਧ 61/01/14 ਐਕਸਾਇਜ਼ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰ ਖਿਲਾਫ ਯੁਧਵੀਰ ਸਿੰਘ ਉਰਫ ਯੋਧਾ ਅਤੇ ਮੁਕੱਦਮਾ ਨੰਬਰ 94 ਮਿਤੀ 24.05.2024 ਅ/ਧ 61/01/14 ਐਕਸਾਇਜ਼ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰਖਿਲਾਫ ਗੁਰਮੀਤ ਸਿੰਘ ਉਰਫ ਭੋਲਾ ਤੇ ਦਰਜ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਸ ਦੇ ਇਲਾਵਾ ਕਾਸੋ ਆਪ੍ਰੈਸ਼ਨ ਦੀ ਲੜੀ ਤਹਿਤ ਹੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ 02 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਵਿੱਚ ਰਜਨੀ ਪਤਨੀ ਈਬ ਖਾਨ ਵਾਸੀ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਤੋਂ 5 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 87 ਮਿਤੀ 24.05.2024 ਅ/ਧ 21 ਐਨ.ਡੀ.ਪੀ.ਐਸ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਖੇ ਦਰਜ਼ ਕੀਤਾ ਗਿਆ ਅਤੇ ਰਵੀ ਉਰਫ ਬੁੱਲਟ ਪੁਤਰ ਭੋਲਾ ਸਿੰਘ ਵਾਸੀ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ 20 ਬੋਤਲਾਂ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ।ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 88 ਮਿਤੀ 24.05.2024 ਅ/ਧ 61/1/14 ਐਕਸਾਇਜ਼ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਖੇ ਦਰਜ਼ ਕੀਤਾ ਗਿਆ।

ਇਸੇ ਕਾਸੋ ਆਪ੍ਰੈਸ਼ਨ ਦੀ ਲੜੀ ਤਹਿਤ ਹੀ ਥਾਣਾ ਬਰੀਵਾਲਾ ਵੱਲੋਂ ਮੁਕਦਮਾ ਨੰਬਰ 38 ਮਿਤੀ 24.05.2024 ਅ/ਧ 61/1/14 ਐਕਸਾਈਜ਼ ਐਕਟ ਤਹਿਤ ਗੁਰਬਚਨ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਪਿੰਡ ਵੱਟੂ ਨੂੰ 200 ਲੀਟਰ ਲਾਹਨ ਸਮੇਤ ਕਾਬੂ ਕੀਤਾ ਗਿਆ। ਜਿਸ ਤੇ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਸ.ਕਵਲਪ੍ਰੀਤ ਸਿੰਘ ਚਾਹਲ ਐਸ.ਪੀ (ਐੱਚ) ਨੇ ਦੱਸਿਆਂ ਕਿ ਇਸ ਸਰਚ ਅਪ੍ਰੈਸ਼ਨ ਦੌਰਾਨ ਕੁੱਲ 05 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ 01 ਔਰਤ ਸਮੇਤ 7 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਜਿਨ੍ਹਾਂ ਪਾਸੋਂ, 01 ਲੱਖ 2 ਹਜਾਰ ਲੀਟਰ ਲਾਹਣ, 01 ਕਾਰ ਐਸ.ਐਕਸ.ਫੋਰ ਮਰੂਤੀ ਸਜੂਕੀ, 01 ਕਾਰ ਸਵਿਫਟ ਡਜਾਇਰ ਕਾਰ, 02 ਚਾਲੂ ਭੱਠੀਆਂ, 05 ਗ੍ਰਾਮ ਹੈਰੋਇਨ ਅਤੇ 50 ਬੋਤਲਾ ਨਜ਼ਾਇਜ ਸ਼ਰਾਬ ਬ੍ਰਾਮਦ ਕੀਤੀਆਂ ਗਈ ਹਨ।

CATEGORIES
Share This

COMMENTS

Wordpress (0)
Disqus (0 )
Translate