ਸਰਕਾਰੀ ਕੰਨਿਆ ਸਕੂਲ ਨੇ ਬਲਾਕ ਪੱਧਰ ‘ਤੇ 6 ਇਨਾਮ ਜਿੱਤੇ
ਅਬੋਹਰ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਹਨ ਅਤੇ ਇਨਾਮ ਜਿੱਤ ਕੇ ਸਕੂਲ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਨਾਂ ਰੌਸ਼ਨ ਕਰਦਿਆਂ ਹਨ ਇਸੇ ਕੜੀ ਤਹਿਤ ਸਕੂਲ ਨੇ ਬਲਾਕ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ 6 ਇਨਾਮ ਜਿੱਤੇ ਹਨ।
ਜਾਣਕਾਰੀ ਦਿੰਦਿਆਂ ਸਕੂਲ ਮੀਡੀਆ ਅਮਿਤ ਬੱਤਰਾ ਨੇ ਦੱਸਿਆ ਕਿ ਅਬੋਹਰ ਬਲਾਕ 1 ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਪੁਰਾ ਵਿੱਚ ਕਰੀਅਰ ਗਾਈਡੈਂਸ ਨਾਲ ਸਬੰਧਤ ਕਈ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਕੂਲ ਅਧਿਆਪਕ ਅਮਿਤ ਬੱਤਰਾ ਦੀ ਨਿਰਦੇਸ਼ਨ ਹੇਠ ਨਾਟਕ ਮੁਕਾਬਲੇ ਵਿੱਚ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਵਿੱਚ 10 ਵਿਦਿਆਰਥਣਾਂ ਨੇ ਭਾਗ ਲਿਆ ਜਿਸ ਵਿੱਚ ਇਕਰਾ, ਅਜ਼ਰਾ, ਮੀਨੂੰ, ਹਿਨਾ, ਭੋਲਾ, ਕਨਿਕਾ, ਗੌਰੀ, ਕੁਮਕੁਮ ਖੁਸ਼ੀ ਅਤੇ ਪ੍ਰੀਤੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਕਵਿਤਾ ਉਚਾਰਨ ਮੁਕਾਬਲੇ ਵਿਚ ਕਮਲ ਦੀਪ ਨੇ ਪਹਿਲਾ ਇਨਾਮ ਜਿੱਤਿਆ।ਗੀਤ ਗਾਉਣ ਵਿੱਚ ਮਨਜੋਤ ਅਤੇ ਰਮਨ ਦੀਪ ਨੇ ਪਹਿਲਾ ਇਨਾਮ ਜਿੱਤਿਆ। ਭਾਸ਼ਣ ਵਿਚ ਪ੍ਰਿਯੰਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਲੇ ਮਾਡਲਿੰਗ ਵਿੱਚ ਦੀਪਿਕਾ ਨੇ ਪਹਿਲਾ ਇਨਾਮ ਜਿੱਤਿਆ।ਪੇਂਟਿੰਗ ਵਿੱਚ ਨਿਸ਼ੂ ਨੇ ਦੂਜਾ ਸਥਾਨ ਹਾਸਲ ਕੀਤਾ। ਬੀ ਐਨ ਓ ਭੂਪ ਰਾਮ ਭਾਟੀ ਅਤੇ ਹੋਰ ਅਧਿਆਪਕਾਂ ਨੇ ਜੇਤੂ ਵਿਦਿਆਰਥਣਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਮੈਡਮ ਕੁਲਪ੍ਰੀਤ ਕੌਰ ਦਾ ਵੀ ਸਹਿਯੋਗ ਰਿਹਾ।
ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਵਿਦਿਆਰਥਣਾ ਦੀ ਇਸ ਸਫ਼ਲਤਾ ‘ਤੇ ਗਾਈਡ ਅਧਿਆਪਕ ਅਤੇ ਵਿਦਿਆਰਥਣਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਹੁਣ ਇਹ ਲੜਕੀਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਲਾਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਕਰਵਾਏ ਗਏ ਮੁਕਾਬਲਿਆਂ ਵਿੱਚ ਲੜਕੀਆਂ ਨੇ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
