ਸਾਬਣ ਲੈਣ ਬਹਾਨੇ ਮੋਟਰਸਾਈਕਲ ਸਵਾਰ ਗੱਲੇ ਵਿੱਚੋਂ ਇਕ ਲੱਖ ਰੁਪਏ ਕੱਢ ਕੇ ਫਰਾਰ

ਅਬੋਹਰ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ 1 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧ ਵਿੱਚ ਅਬੋਹਰ ਦੇ ਡੀਐਸਪੀ ਅਰੁਣ ਮੁੰਡਨ ਤੇ ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਹਿਚਾਣ ਦੱਸਣ ਵਾਲਿਆਂ ਨੂੰ ਵਾਜਿਬ ਇਨਾਮ ਵੀ ਦਿੱਤਾ ਜਾਵੇਗਾ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜੁਗਲ ਕਿਸ਼ੋਰ ਨਗੌਰੀ ਨੇ ਦੱਸਿਆ ਕਿ ਬਾਜ਼ਾਰ ਨੰਬਰ ਚਾਰ ਸਟੇਟ ਬੈਂਕ ਆਫ ਇੰਡੀਆ ਦੀ ਪੁਰਾਣੀ ਇਮਾਰਤ ਦੇ ਸਾਹਮਣੇ ਉਸਦੀ ਆੜਤ ਅਤੇ ਕਰਿਆਨੇ ਦੀ ਦੁਕਾਨ ਹੈ। ਅੱਜ ਸਵੇਰੇ ਉਹ ਆਵਦੀ ਦੁਕਾਨ ਤੇ ਬੈਠਾ ਸੀ ਇਸ ਦੌਰਾਨ ਕੋਈ ਜਿਮੀਦਾਰ ਇੱਕ ਲੱਖ ਰੁਪਏ ਉਸ ਦੀ ਆੜਤ ਤੇ ਜਮਾ ਕਰਵਾ ਕੇ ਗਿਆ ਤੇ ਉਸਨੇ ਉਹ ਪੈਸੇ ਆਪਣੇ ਗੱਲੇ ਵਿੱਚ ਰੱਖ ਦਿੱਤੇ ਜਦੋਂ ਉਹ ਪੈਸੇ ਦੇ ਕੇ ਚਲਾ ਗਿਆ ਤਾਂ ਇੱਕ ਡਿਸਕਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਨੂੰ 500 ਰੁਪਏ ਦਾ ਨੋਟ ਦੇ ਕੇ ਨਹਾਉਣ ਵਾਲੇ ਦੋ ਸਾਬਣ ਮੰਗੇ। ਜਿਸ ਦੀ ਕੀਮਤ ਕਰੀਬ 40 ਰੁਪਏ ਸੀ। ਇਸ ਤੋਂ ਬਾਅਦ ਉਨਾਂ ਨੇ ਇਕ ਕਿਲੋ ਖੰਡ ਹੋਰ ਦੇਣ ਲਈ ਕਿਹਾ। ਜੁਗਲ ਕਿਸ਼ੋਰ ਨੇ ਦੱਸਿਆ ਕਿ ਜਦੋਂ ਉਹ ਖੰਡ ਦਾ ਵਜਨ ਕਰਨ ਲਈ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਗਿਆ ਤਾਂ ਲੁਟੇਰਿਆਂ ਨੇ ਗੱਲੇ ਵਿੱਚੋਂ ਇਕ ਲੱਖ ਰੁਪਏ ਦੀ ਨਗਦੀ ਕੱਢ ਲਈ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਜਦੋਂ ਉਸ ਨੇ ਪਿੱਛੋਂ ਆਵਾਜ਼ ਮਾਰੀ ਕਿ ਆਪਣੇ ਬਕਾਇਆ ਪੈਸੇ ਤਾਂ ਲੈ ਜਾਓ ਤਾਂ ਉਹ ਬਿਨਾਂ ਕੁਝ ਸੁਣੇ ਬੋਲੇ ਉਥੋਂ ਫਰਾਰ ਹੋ ਗਏ। ਜੁਗਲ ਕਿਸ਼ੋਰ ਨੇ ਜਦੋਂ ਗੱਲਾ ਖੋਲ ਕੇ ਵੇਖਿਆ ਤਾਂ ਉਸ ਵਿੱਚ ਪਏ ਇਕ ਲੱਖ ਰੁਪਏ ਗਾਇਬ ਸਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ।

CATEGORIES
Share This

COMMENTS

Wordpress (0)
Disqus (0 )
Translate