ਬੋਰਡ ਦੀਆਂ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅੱਜ ਬੋਰਡ ਦੀਆਂ ਜਮਾਤਾਂ ਵਿੱਚੋਂ ਵਧੀਆ ਸਥਾਨ ਹਾਸਿਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰਖੇੜਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਮਾਤ 12ਵੀਂ ਦੇ ਵਿਦਿਆਰਥੀ ਰਾਜੂ ਕੁਮਾਰ ਨੂੰ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਤੇ ਸਕੂਲ ਵੱਲੋਂ ਖਾਸ ਤੋਰ ਸਨਮਾਨਿਤ ਕੀਤਾ ਗਿਆ ਅਤੇ 5100 ਰੁਪਏ ਦੀ ਰਾਸ਼ੀ ਵੀ ਇਨਾਮ ਵਜੋਂ ਵਿਦਿਆਰਥੀ ਨੂੰ ਦਿੱਤੀ ਗਈ। ਸਕੂਲ ਦੇ ਕੁੱਲ 85 ਵਿਦਿਆਰਥੀਆਂ ਨੇ 8ਵੀਂ ਦੀ ਪ੍ਰੀਖਿਆ ਅਤੇ 266 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿਤੀ l 8ਵੀਂ ਜਮਾਤ ਵਿੱਚੋਂ ਸਕੂਲ ਦੇ ਕੁੱਲ 8 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ 24 ਵਿਦਿਆਰਥੀਆਂ 80% ਤੋਂ ਵੱਧ ਹਾਸਿਲ ਕੀਤੇ। 12ਵੀਂ ਜਮਾਤ ਵਿੱਚੋਂ ਸਕੂਲ ਦੇ ਕੁੱਲ 51 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਿਲ ਕੀਤੇ ਅਤੇ 12 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ। ਸਕੂਲ ਦੇ 10ਵੀਂ ਜਮਾਤ ਦੇ ਕੁੱਲ 149 ਵਿਦਿਆਰਥੀਆਂ ਨੇ ਬੋਰਡ ਦੀ ਸਲਾਨਾ ਪ੍ਰੀਖਿਆ ਦਿੱਤੀ ਅਤੇ ਨਤੀਜਾ ਵੀ ਬਹੁਤ ਵਧੀਆ ਰਿਹਾ। ਸਕੂਲ ਦੇ ਵਿਦਿਆਰਥੀ ਸੂਰਜ ਪ੍ਰਕਾਸ਼ ਨੇ 95% ਅੰਕ ਹਾਸਿਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।

ਸ਼ਾਨਦਾਰ ਸਲਾਨਾ ਨਤੀਜੇ ਲਈ ਸਕੂਲ ਮੁਖੀ ਸ਼੍ਰੀ ਧਰਮਪਾਲ ਜਾਲਪ ਅਤੇ ਸਮੂਹ ਸਟਾਫ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

CATEGORIES
Share This

COMMENTS

Wordpress (0)
Disqus (0 )
Translate