ਸੈਰ ਕਰਨ ਗਈ ਔਰਤ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਮਾਰਿਆ
ਚੰਡੀਗੜ੍ਹ। ਪੰਜਾਬ ਤੋਂ ਸਵੇਰੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਸੈਰ ਕਰਨ ਗਈ ਇੱਕ ਔਰਤ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ।ਕਾਹਨੂੰਵਾਨ ਨੇੜਲੇ ਪਿੰਡ ਖੋਜਕੀਪੁਰ ਤੋਂ ਕੁਝ ਦਿਨਾਂ ਲਈ ਪੇਕੇ ਪਿੰਡ ਕਿਸ਼ਨਪੁਰ ਗਈ ਹਰਜੀਤ ਕੌਰ ਨੂੰ ਅਵਾਰਾ ਕੁੱਤਿਆਂ ਨੇ ਨੋਚ -ਨੋਚ ਕੇ ਮਾਰਿਆ।ਜਦੋਂ ਸਵੇਰੇ ਉਹ ਸੈਰ ਕਰਨ ਗਈ ਬਹੁਤਾ ਸਮਾਂ ਵਾਪਸ ਨਾ ਮੁੜੀ ਤਾਂ ਪਰਿਵਾਰ ਨੇ ਭਾਲ ਆਰੰਭ ਕਰ ਦਿੱਤੀ ਤਾਂ ਰਸਤੇ ਵਿੱਚ ਕੁੱਤਿਆਂ ਵੱਲੋਂ ਨੋਚੀ ਉਸਦੀ ਲਾਸ਼ ਪਈ ਸੀ। ਔਰਤ ਨੂੰ ਮ੍ਰਿਤਕ ਅਵਸਥਾ ਵਿੱਚ ਵੇਖ ਪਰਿਵਾਰ ਹੱਕਾ ਬੱਕਾ ਰਹਿ ਗਿਆ। ਅਵਾਰਾ ਕੁੱਤੇ ਹੋਣ ਜਾਂ ਪਸ਼ੂ ਲੋਕਾਂ ਦੀ ਜਾਨ ਦੇ ਖਾਓ ਬਣੇ ਹੋਏ ਹਨ ਪਰ ਸਰਕਾਰਾਂ ਵੱਲੋਂ ਇਸ ਦੀ ਕੋਈ ਵੀ ਜਿੰਮੇਵਾਰੀ ਤੈ ਨਹੀਂ ਕੀਤੀ ਜਾਂਦੀ। ਇਹਨਾਂ ਉੱਪਰ ਕਿਸ ਨੇ ਕਾਬੂ ਪਾਉਣਾ ਹੈ। ਲੋਕਾਂ ਉਪਰ ਗਊ ਸੈੱਸ ਲਗਾ ਕੇ ਟੈਕਸ ਵਸੂਲੇ ਜਾਂਦੇ ਹਨ ਪਰ ਗਊਆਂ ਅਤੇ ਢੱਠੇ ਸੜਕਾਂ ਤੇ ਹੁੰਦੇ ਹਨ। ਕੋਈ ਮੰਦਭਾਗੀ ਘਟਨਾ ਕਿਸੇ ਦਾ ਧਰਮ ਜਾਂ ਜਾਤ ਦੇਖ ਨਹੀਂ ਵਾਪਰਦੀ,ਪਰ ਲੋਕ ਲਗਾਤਾਰ ਜ਼ਖ਼ਮੀ ਹੋ ਰਹੇ ਹਨ ਜਾਂ ਮੌਤ ਦੇ ਮੂੰਹ ਜਾ ਰਹੇ ਹਨ।