ਸਿਹਤ ਵਿਭਾਗ ਨੇ ਲੋਕਾਂ ਨੂੰ ਟੀਕਾਕਰਨ ਸਬੰਧੀ ਕੀਤਾ ਜਾਗਰੂਕ

ਕਪੂਰਥਲਾ (ਜਗਜੀਤ ਸਿੰਘ ਧਾਲੀਵਾਲ) ਸਿਹਤ ਵਿਭਾਗ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ “ਵਿਸ਼ਵ ਇਮੂਨਾਈਜੇਸ਼ਨ ਵੀਕ” ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਬਲਾਕ ਢਿੱਲਵਾਂ ਅਧੀਨ ਪਿੰਡ ਗਾਜ਼ੀ ਗੁਡਾਣਾ (ਹੰਬੋਵਾਲ) ਸਰਕਾਰੀ ਸਕੂਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਟੀਕਾਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਏ. ਐਮ. ਓ ਡਾ. ਗੌਰਵ ਕੁਮਾਰ, ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਬੱਚਿਆਂ ਨੂੰ ਰੂਟੀਨ ਇਮੁਨਾਈਜ਼ੇਸ਼ਨ ਕਰਵਾਉਣ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਚੰਗੀ ਖੁਰਾਕ, ਨਿੱਜੀ ਸਾਫ-ਸਫਾਈ ਅਤੇ ਟੀਕਾਕਰਨ ਕਰਵਾਉਨ ਤੋਂ ਨਾ ਡਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬੱਚਿਆਂ ਵੱਲੋਂ “ਟੀਕਾਕਰਨ ਕਰਵਾਉਣਾ ਹੈ ਸਿਹਤ ਨੂੰ ਤੰਦਰੁਸਤ ਬਣਾਓੁਣਾ ਹੈ” ਸਲੋਗਨ ਦੇ ਨਾਅਰੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਲਾਏ ਗਏ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ਼ਬਨਮ ਅਤੇ ਅਧਿਆਪਕ ਮਨਮੋਹਨ ਸਿੰਘ ਵੀ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਰੂਟੀਨ ਟੀਕਾਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਇਸ ਸੰਬੰਧੀ ਮਾਪੀਆਂ ਨੂੰ ਵੀ ਆਪਣੇ ਬੱਚਿਆਂ ਨੂੰ ਪ੍ਰੇਰੀਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਲਈ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਰੂਟੀਨ ਇਮੁਨਾਈਜ਼ੇਸ਼ਨ ਬਹੁਤ ਲਾਜ਼ਮੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਲੋਕਾਂ ਵਿੱਚ ਸਿਹਤ ਸਹੂਲਤਾਂ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਯੋਗ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਇਆ ਕਿ “ਵਿਸ਼ਵ ਇਮੂਨਾਈਜੇਸ਼ਨ ਵੀਕ” ਤਹਿਤ ਬਲਾਕ ਢਿੱਲਵਾਂ ਅਧੀਨ ਸਮੂਹ ਸਬ ਸੈਂਟਰਾਂ ‘ਤੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦਾ ਟੀਕਾਕਰਣ ਕਿਤਾ ਜਾ ਰਿਹਾ ਹੈ। ਹਰ ਬੁੱਧਵਾਰ ਮਮਤਾ ਦਿਵਸ ਤਹਿਤ ਟੀਕਾਕਰਣ ਅਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ, ਖੂਨ ਦੀ ਘਾਟ, ਸਤਨਪਾਨ (ਬ੍ਰੇਸਟਫੀਡਿੰਗ) ਏ.ਐਨ.ਸੀ ਚੈੱਕਅੱਪ ਅਤੇ ਚੰਗੀ ਖੁਰਾਕ ਲਈ ਵਧੇਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ “ਵਿਸ਼ਵ ਇਮੂਨਾਈਜੇਸ਼ਨ ਵੀਕ” ਦਾ ਮਕਸਦ ਜ਼ਮੀਨੀ ਪੱਧਰ ਤੱਕ ਲੋਕਾਂ ‘ਚ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਟੀਕਾਕਰਨ ਸੰਬੰਧੀ ਜਾਗਰੂਤਾ ਨੂੰ ਵਧਾਉਣਾ ਹੈ ਤਾਂ ਜੋ ਕੋਈ ਵੀ ਗਰਭਵਤੀ ਮਹਿਲਾ ਅਤੇ ਨਵਜੰਮਿਆ ਬੱਚਾ ਰੂਟੀਨ ਇਮੂਨਾਈਜੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਹੜੀਆਂ ਕਿਸੇ ਕਾਰਣ ਰੂਟੀਨ ਇਮੂਨਾਈਜੇਸ਼ਨ ਤੋਂ ਖੁੰਝ ਗਏ ਸਨ ਨੂੰ ਆਪਣਾ ਟੀਕਾਕਰਨ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਅਪੀਲ ਕੀਤੀ।

CATEGORIES
Share This

COMMENTS

Wordpress (0)
Disqus (0 )
Translate