ਚੋਣ ਅਫ਼ਸਰ ਪੰਜਾਬ ਨੇ ਫੋਟੋ ਵੋਟਰ ਸੂਚੀ ਦੀ ਸੁਧਾਈ ਲਈ ਲਗਾਏ
ਸਪੈਸ਼ਲ ਕੈਂਪਾਂ ਦਾ ਲਿਆ ਜਾਇਜ਼ਾ
*ਬੀ.ਐਲ.ਓਜ਼ ਨੂੰ 18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ
ਵੋਟਾਂ ਰਜਿਸਟਰਡ ਕਰਨ ਦੀ ਹਦਾਇਤ
ਬਠਿੰਡਾ, 4 ਦਸੰਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ । ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਜ਼ਿਲ੍ਹੇ ਭਰ ਵਿੱਚ ਲਗਾਏ ਗਏ ਸਪੈਸ਼ਲ ਕੈਂਪਾਂ ਦਾ ਅੱਜ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਸ੍ਰੀ ਭਾਰਤ ਭੂਸ਼ਣ ਬਾਂਸਲ ਨੇ ਅਤੇ ਚੋਣ ਤਹਿਸੀਲੀਦਾਰ ਸ੍ਰੀ ਗੁਰਚਰਨ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ।
ਉਨ੍ਹਾਂ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਬਠਿੰਡਾ 93-ਦਿਹਾਤੀ ਅਤੇ ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਦੇ ਕੁਝ ਪੋਲਿੰਗ ਬੂਥਾਂ ਤੇ ਬੀ.ਐਲ.ਓਜ ਵੱਲੋਂ ਸਪੈਸ਼ਲ ਕੈਂਪ ਦੌਰਾਨ ਭਰੇ ਗਏ ਫਾਰਮਾਂ ਸਬੰਧੀ ਨਿਰੀਖਣ ਕੀਤਾ ਅਤੇ 18 ਤੋਂ 19 ਸਾਲ ਉਮਰ ਵਰਗ ਦੇ ਵੱਧ ਤੋਂ ਵੱਧ ਨੌਜਵਾਨਾਂ ਦੀ ਵੋਟ ਬਣਾਉਣ, ਸ਼ਿਫਟ ਹੋ ਚੁੱਕੇ ਵੋਟਰਾਂ, ਮਰ ਚੁੱਕੇ ਵੋਟਰਾਂ ਦੀ ਵੋਟ ਕੱਟਣ ਸਮੇਂ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਮੌਕੇ ਤੇ ਮੌਜੂਦ ਵੋਟਰਾਂ ਨਾਲ ਵੀ ਗੱਲਬਾਤ ਕੀਤੀ ਗਈ।
ਇਸ ਮੌਕੇ ਚੋਣ ਕਾਨੂੰਗੋ ਸ. ਪਰਮਜੀਤ ਸਿੰਘ, ਬੀ.ਐਲ.ਓਜ਼, ਵੋਟ ਸਬੰਧਤੀ ਦਰੁਸਤੀ ਕਰਵਾਉਣ ਲਈ ਪਹੁੰਚੇ ਆਮ ਲੋਕ ਵੀ ਹਾਜ਼ਰ ਸਨ।


