ਪਤਨੀ ਨੇ ਹੋਰ ਔਰਤ ਨਾਲ ਸਬੰਧ ਬਣਾਉਣ ਤੇ ਹੋਟਲ ਚ ਪਹੁੰਚ ਕੇ ਪਤੀ ਦੀ ਕੀਤੀ ਕੁੱਟਮਾਰ
ਅੰਮ੍ਰਿਤਸਰ ਵਿੱਚ ਪਤਨੀ ਵੱਲੋਂ ਆਪਣੇ ਪਤੀ ਨੂੰ ਹੋਟਲ ਵਿੱਚ ਜਾ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਆਪਣੀ ਪਤਨੀ ਨੂੰ ਵੀਡੀਓ ਕਾਲ ਕਰਕੇ ਹੋਟਲ ਵਿੱਚ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਬਣਾਉਂਦਾ ਦਿਖਾ ਰਿਹਾ ਹੈ। ਗੁੱਸੇ ਵਿੱਚ ਆਈ ਪਤਨੀ ਮੌਕੇ ਤੇ ਪਹੁੰਚ ਕੇ ਹੋਟਲ ਚ ਆਪਣੇ ਪਤੀ ਦੀ ਕੁੱਟਮਾਰ ਕਰਦੀ ਹੈ। ਜਾਣਕਾਰੀ ਦਿੰਦਿਆਂ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਹੋਰ ਔਰਤਾਂ ਨਾਲ ਨਜਾਇਜ਼ ਸਬੰਧ ਬਣਾ ਕੇ ਉਸਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਤੇ ਕਈ ਵਾਰ ਉਸ ਨੇ ਵੀਡੀਓ ਕਾਲ ਰਾਹੀਂ ਵੀ ਅਜਿਹਾ ਦੱਸਿਆ ਤੇ ਦਿਖਾਇਆ ਹੈ। ਕੋਈ ਵੀ ਔਰਤ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਸਬੰਧ ਬਣਾਵੇ। ਅੱਜ ਵੀ ਜਦੋਂ ਉਸਨੇ ਵੀਡੀਓ ਕਾਲ ਤੇ ਇਹ ਕਿਹਾ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੀ ਤੇ ਆਪਣੇ ਪਤੀ ਨੂੰ ਰੰਗੇ ਹੱਥੀ ਫੜਿਆ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਔਰਤ ਨੇ ਆਪਣਾ ਪਤੀ ਪੁਲਿਸ ਹਵਾਲੇ ਕਰ ਦਿੱਤਾ।
CATEGORIES ਪੰਜਾਬ


