ਵਿਆਹ ਦੀ ਵਰੇਗੰਢ ਵਾਲੇ ਦਿਨ ਬਜ਼ੁਰਗ ਜੋ-ੜੇ ਦੀ ਹੋਈ ਮੌ-ਤ

ਪੰਜਾਬ ਦੇ ਖੰਨਾ ਇਲਾਕੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਸੜਕ ਹਾਦਸੇ ਦੌਰਾਨ ਵਿਆਹ ਦੀ ਵਰੇਗੰਢ ਵਾਲੇ ਦਿਨ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਕੈਂਥ ਉਮਰ 60 ਸਾਲ ਤੇ ਰਾਜਵਿੰਦਰ ਕੌਰ ਵਾਸੀ ਬੀਜਾ ਦੀ ਅੱਜ ਵਿਆਹ ਦੀ ਵਰੇਗੰਢ ਸੀ। ਜਰਨੈਲ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਸਕੂਟੀ ਤੇ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਖੇ ਮੱਥਾ ਟੇਕਣ ਲਈ ਘਰੋਂ ਨਿਕਲਿਆ ਜਦੋਂ ਉਹ ਪਿੰਡ ਘੁੜਾਣੀ ਕਲਾ ਕੋਲ ਪਹੁੰਚਿਆ ਤਾਂ ਉੱਥੇ ਇੱਕ ਤੇ ਆ ਰਹੀ ਸਕਾਰਪੀਓ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਜਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਉੱਥੇ ਉਸਦੀ ਵੀ ਮੌਤ ਹੋ ਗਈ। ਦੱਸ ਦਈਏ ਕਿ ਜਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਦਰਜੀ ਦਾ ਕੰਮ ਕਰਦਾ ਸੀ। ਉਸ ਦਾ ਲੜਕਾ ਗੁਰਸੇਵਕ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਹੀ ਕਨੇਡਾ ਚਾਵਾਂ ਨਾਲ ਗਿਆ ਸੀ। ਵਰੇਗੰਡ ਵਾਲੇ ਦਿਨ ਕਨੇਡਾ ਤੋਂ ਪੁੱਤ ਨੇ ਮਾਪਿਆਂ ਨੂੰ ਵਧਾਈ ਵੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਨੇ ਪਾਈ ਪਾਈ ਜੋੜ ਕੇ ਆਪਣੇ ਪੁੱਤ ਨੂੰ ਕਨੇਡਾ ਭੇਜਿਆ ਸੀ। ਉਸ ਦੇ ਕਨੇਡਾ ਜਾਣ ਦੇ ਚਾਅ ਮਾਪਿਆਂ ਨੇ ਹਲੇ ਪੂਰੇ ਕਰਨੇ ਸਨ ਪਰ ਉਸ ਤੋਂ ਪਹਿਲਾਂ ਉਹ ਖੁਦ ਹੀ ਸੜਕ ਹਾਦਸੇ ਦੌਰਾਨ ਪੂਰੇ ਹੋ ਗਏ। ਉਧਰ ਥਾਣਾ ਪਾਇਲ ਦੀ ਪੁਲਿਸ ਵੱਲੋਂ ਸਕਾਰਪੀਓ ਦੇ ਡਰਾਈਵਰ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।

CATEGORIES
Share This

COMMENTS

Wordpress (0)
Disqus (0 )
Translate