ਸੁਖਬੀਰ ਸਿੰਘ ਬਾਦਲ ਨੇ ਕੀਤਾ ਬੇਬਾਕ ਬੁਲਾਰੇ ਦਿਲਬਾਗ ਸਿੰਘ ਵਿਰਕ ਨੂੰ ਸ਼ਰੋਮਣੀ ਅਕਾਲੀ ਦਲ ਦਾ ਸਲਾਹਕਾਰ ਨਿਯੁਕਤ,ਪਾਰਟੀ ਵਰਕਰਾਂ ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ,ਨਿਯੁਕਤੀ ਦਾ ਚੁਭੇਰਿਓ ਸਵਾਗਤ

ਬਿਨ੍ਹ ਮੰਗਿਆ ਮਿਲਣ ਸੌਗਾਤਾਂ, ਆਹ ਹੁੰਦੀਆਂ ਕਮਾਈਆਂ
ਸ਼ਰੋਮਣੀ ਅਕਾਲੀ ਦਲ ਹੁਣ ਆਇਆ ਲੀਹਾਂ ਤੇ ਜੋ ਮਿਹਨਤ ਕਰਦਿਆਂ ਨੂੰ ਗਲ ਨਾਲ ਲਾ, ਬਿਨ੍ਹਾਂ ਮੰਗੇ ਵੱਡੇ ਮਾਣ-ਸਤਿਕਾਰ ਦੇਣ ਰਿਹਾ….
ਫ਼ਿਰੋਜ਼ਪੁਰ 18 ਅਪ੍ਰੈਲ
ਜਸਵਿੰਦਰ ਸਿੰਘ ਸੰਧੂ। ਭਲੇ ਵੇਲਿਆਂ ‘ਚ ਕੁਰਬਾਨੀਆਂ ਵਾਲਾ ਇਤਿਹਾਸ ਰਚ ਸਿੱਖਾਂ ਦੀ ਦੁਨੀਆ ਅੰਦਰ ਵਿਲੱਖਣ ਪਛਾਣ ਕਾਇਮ ਕਰਨ ਵਾਲਾ , ਪੰਜਾਬ , ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਅਖਵਾਉਦਾ ਤੇ ਹੱਕਾ ਲਈ ਸਦਾ ਲੜਦਾ ਰਿਹਾ ਸ਼ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਲਾਘਾਯੋਗ ਕਾਰਜ਼ਸ਼ੈਲੀ ਸਦਕਾ ਪੁਰਾਤਨ ਸਿਰਜੇ ਇਤਿਹਾਸ ਵਾਲੀਆਂ ਲੀਹਾਂ ਤੇ ਆਉਦਾ ਨਜ਼ਰ ਆਉਣ ਲੱਗਾ । ਜਿਸ ਨੇ ਪੰਜਾਬ ਦੇ ਹੱਕਾਂ ਲਈ ਜਿੱਥੇ ਕਿਸਾਨ ਅੰਦੋਲਨ ਦੌਰਾਨ ਸੱਤਾ ਤਿਆਗੀ, ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਬਿਨ੍ਹਾ ਸ਼ਰਤ ਰਿਹਾਈ ਆਦਿ ਪੰਜਾਬ ਦੇ ਮਸਲਿਆਂ ਤੇ ਹੱਕਾਂ – ਅਧਿਕਾਰਾਂ ਦੀ ਪ੍ਰਾਪਤੀ ਲਈ ਭਾਜਪਾ ਨਾਲੋ ਗੱਠਜੋੜ ਤੋੜਣਾ ਤੇ ਪੰਜਾਬ ਦੇ ਨਾਲ ਹਿੱਕ ਤਾਣ ਖੜ੍ਹੇ , ਉੱਥੇ ਆਮ ਘਰਾਂ ਨਾਲ ਸਬੰਧਤ ਮਿਹਨਤੀ ਤੇ ਜੁਝਾਰੂ ਵਰਕਰਾਂ ਦੀ ਪਛਾਣ ਕਰ ਉਨ੍ਹਾਂ ਨੂੰ ਬਿਨ੍ਹਾਂ ਸਿਫ਼ਾਰਿਸ਼ ਆਹੁਦੇਦਾਰੀਆ ਨਾਲ ਨਿਵਾਜਣਾ ਤੇ ਵੱਡੇ ਮਾਣ-ਸਨਮਾਨ ਦੇਣ ਵਾਲੀ ਅਦਾ ਨੇ ਹਰ ਦਿਲ ਨੂੰ ਟੁੰਭਿਆ ਹੈ ।
ਮੁੱਢ-ਕਦੀਮ ਤੋਂ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਆ ਰਹੇ ਵਿਰਕ ਭਾਈਚਾਰੇ ਦੇ ਆਗੂ, ਦਰਮਿਆਨੇ ਕਿਸਾਨ ਪ੍ਰੀਵਾਰ ਚ ਜਾਏ , ਸਿੱਖ ਸਟੂਡੈਟਸ ਫੈਡਰੇਸ਼ਨ ਗਰੇਵਾਲ ਦਾ ਸੱਚਾ ਸਿਪਾਹੀ ਬਣ ਪੰਥਕ ਮਸਲਿਆਂ ਨੂੰ ਬਾਖੂਬੀ ਉਠਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਾਲਾਂ-ਬੱਧੀ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਤੇ ਸਮਾਜਿਕ ਸੁਧਾਰਾਂ ਤੇ ਧਾਰਮਿਕ ਸੇਵਾਵਾਂ ਪ੍ਰਤੀ ਸੁਚੇਤ ਬੇਬਾਕ ਬੁਲਾਰੇ ਵਜੋਂ ਤੇ ਹੱਥੀ ਸਮਾਜ ਸੇਵਾ ਚ ਲੀਨ ਰਹਿਣ ਵਾਲੀ ਬਹੁਪੱਖੀ ਸਖਸ਼ੀਅਤ
ਦਿਲਬਾਗ ਸਿੰਘ ਵਿਰਕ
ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਸਲਾਹਕਾਰ ਲਗਾਇਆ ਜਾਣਾ ਪਾਰਟੀ ਦਾ ਅਤਿ ਸ਼ਲਾਘਾਯੋਗ ਫੈਸਲਾ ਹੈ । ਜਿਸ ਨੇ ਮਿਹਨਤੀ ਤੇ ਸਮਰਪਿਤ ਭਾਵਨਾ ਰੱਖਣ ਵਾਲੇ ਅਕਾਲੀ ਯੋਧਿਆ ਦੇ ਹੋਸਲੇ ਵਧਾਏ ਹਨ । ਚੁਭੇਰਿਓ ਵਧਾਈਆਂ ਕਬੂਲਦਿਆਂ ਦਿਲਬਾਗ ਸਿੰਘ ਵਿਰਕ ਨੇ ਮਿਲੇ ਮਾਣ-ਸਨਮਾਨ ਤੇ ਜਿੱਥੇ ਡਾਢੀ ਖੁਸ਼ੀ ਜਾਹਿਰ ਕੀਤੀ ਉੱਥੇ ਮਿਲੀ ਜ਼ੁੰਮੇਵਾਰੀ ਤੇ ਹਰ ਹਾਲਤ ਚ ਖਰਾ ਉਤਰਨ, ਬਣਦੇ ਫ਼ਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਪਾਰਟੀ ਨੂੰ ਸਮੇਂ ਸਿਰ ਢੁਕਵੀ ਸਲਾਹ ਦੇਣ ਤੇ ਹਲਾਤਾ ਤੋ ਹੂਬਹੂ ਜਾਣੂ ਕਰਵਾਉਣ ਦਾ ਵਿਸ਼ਵਾਸ਼ ਦਿਵਾਉਂਦੇ ਹੋਏ ਸ਼ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸਿੱਖ ਸਟੂਡੈਟਸ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ , ਫ਼ਿਰੋਜ਼ਪੁਰ ਦਿਹਾਤੀ ਵਿਧਾਨਸਭਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਅਕਾਲੀ ਦਲ ਬਾਦਲ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਟਿੱਬੀ ਸਮੇਤ ਉੱਤ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ਹੈ ।

CATEGORIES
Share This

COMMENTS

Wordpress (0)
Disqus (0 )
Translate