ਭਿਆਨਕ ਸੜਕ ਹਾਦਸੇ ਚ ਦੋ ਬੱਚਿਆਂ ਸਮੇਤ 6 ਜਿੰਦਾ ਸੜੇ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਬੇਹਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਬੇਕਾਬੂ ਕਾਰ ਚਲਦੇ ਹੋਏ ਟਰੱਕ ਦੇ ਪਿੱਛੇ ਵੜ ਗਈ।ਹਾਦਸੇ ਦੇ ਬਾਅਦ ਕਾਰ ਤੇ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਛੇ ਜਣੇ ਜਿੰਦਾ ਸੜ ਗਏ। ਕਾਰ ਯੂਪੀ ਨੰਬਰ ਦੀ ਦੱਸੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਟਰੱਕ ਵਿੱਚ ਰੂ ਭਰੀ ਹੋਈ ਸੀ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ। ਇਹ ਹਾਦਸਾ ਬੀਕਾਨੇਰ ਜੈਪੁਰ ਹਾਈਵੇ ਤੇ ਅਸ਼ੀਰਵਾਦ ਹੋਟਲ ਦੇ ਨੇੜੇ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਹਲੇ ਤੱਕ ਪਛਾਣ ਨਹੀਂ ਹੋ ਸਕੀ। ਹਾਦਸਾ ਇੰਨਾ ਭਿਆਨਕ ਵਾਪਰਿਆ ਕਿ ਆਸ-ਪਾਸ ਦੇ ਲੋਕ ਦੰਗ ਰਹਿ ਗਏ। ਜਦੋਂ ਨਾ ਇਹ ਪੁਲਿਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਤੱਕ ਸਾਰਾ ਕੁਝ ਸੜ ਚੁੱਕਿਆ ਸੀ।

CATEGORIES
TAGS
Share This

COMMENTS

Wordpress (0)
Disqus (0 )
Translate