ਮੋਬਾਇਲ ਤੇ 15 ਅਪ੍ਰੈਲ ਤੋਂ ਬੰਦ ਹੋਣ ਜਾ ਰਹੀ ਹੈ ਇਹ ਸੇਵਾ ?
ਅਬੋਹਰ 9 ਅਪ੍ਰੈਲ। ਦੂਰ ਸੰਚਾਰ ਵਿਭਾਗ ਵੱਲੋਂ ਦੇਸ਼ ਭਰ ਦੇ ਮੋਬਾਇਲ ਚਲਾਉਣ ਵਾਲੇ ਲੋਕਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਹੈ। 15 ਅਪ੍ਰੈਲ 2024 ਤੋਂ USSD ਅਧਾਰਤ ਕਾਲ ਫਾਰਵਰਡਿੰਗ ਸੇਵਾ ਬੰਦ ਹੋਣ ਜਾ ਰਹੀ ਹੈ। ਆਨਲਾਈਨ ਹੁੰਦੀ ਧੋਖਾਧੜੀ ਨੂੰ ਰੋਕਣ ਲਈ ਦੂਰਸੰਚਾਰ ਵਿਭਾਗ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਵਿਭਾਗ ਵੱਲੋਂ ਸਾਰੀਆਂ ਹੀ ਦੂਰ ਸੰਚਾਰ ਕੰਪਨੀਆਂ ਨੂੰ ਇਹ ਸੇਵਾ ਬੰਦ ਕਰਨ ਦੇ ਹੁਕਮ ਦਿੱਤੇ ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਯੂਐਸਐਸਡੀ ਅਧਾਰਤ ਕਾਲ ਫਾਰਵਰਡਿਗ ਦੇ ਸਾਰੇ ਲਾਈਸੈਂਸ 15 ਅਪ੍ਰੈਲ ਤੋਂ ਅਵੈਦ ਹੋ ਜਾਣਗੇ।
ਯੂਐਸਐਸਡੀ ਅਧਾਰਤ ਕਾਲ ਫਾਰਵਰਡਿੰਗ ਅਜਿਹਾ ਫੀਚਰ ਹੁੰਦਾ ਹੈ। ਜਿਸ ਨਾਲ ਖਾਸ ਕੋਡ ਡਾਇਲ ਕਰਕੇ ਇੱਕੋ ਨੰਬਰ ਤੇ ਕਈ ਸੇਵਾਵਾਂ ਨੂੰ Activate ਜਾਂ ਡੀ ਐਕਟੀਵੇਟ ਕੀਤਾ ਜਾ ਸਕਦਾ ਹੈ। ਇਸ ਦਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਸੀ। ਅਜਿਹੇ ਵਿੱਚ ਦੂਰ ਸੰਚਾਰ ਵਿਭਾਗ ਨੇ ਇਹ ਫੈਸਲਾ ਲਿਆ ਤੇ 15 ਅਪ੍ਰੈਲ ਤੋਂ ਯੂਐਸਐਸਡੀ ਅਧਾਰਤ ਕਾਲ ਫਾਰਵਰਡਿੰਗ ਦੀ ਸੇਵਾ ਬੰਦ ਕਰ ਦਿੱਤੀ। ਅਜਿਹਾ ਕਰਕੇ ਦੂਰ ਸੰਚਾਰ ਵਿਭਾਗ ਨੇ ਤੁਹਾਡੇ ਨਾਲ ਹੋਣ ਵਾਲੀ online ਧੋਖਾਧੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ।