ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਾ ਪੁਲਿਸ ਮੁਕਾਬਲੇ ਚ ਮਰਿਆ

ਚੰਡੀਗੜ੍ਹ। ਡੇਰਾ ਨਾਨਕਮਤਾ ਸਾਹਿਬ ਦੇ ਮੁਖੀ ਬਾਬਾ ਤਰਸੇਮ ਸਿੰਘ ਦਾ ਕਤਲ ਕਰਨ ਵਾਲੇ ਇੱਕ ਸ਼ਾਰਪ ਸ਼ੂਟਰ ਅਮਰਜੀਤ ਸਿੰਘ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ। ਜਦੋਂ ਕਿ ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। 28 ਮਾਰਚ ਨੂੰ ਸਵੇਰੇ ਮੋਟਰਸਾਈਕਲ ਤੇ ਸਵਾਰ ਦੋ ਜਣਿਆਂ ਨੇ ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 10 ਲੱਖ ਰੁਪਏ ਦੀ ਸੁਪਾਰੀ ਬਦਮਾਸ਼ਾਂ ਨੂੰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਇੱਕ ਬਾਬਾ ਤਰਸੇਮ ਸਿੰਘ ਦਾ ਕਰੀਬੀ ਅਮਨਦੀਪ ਸ਼ਾਹਜਹਾਨਪੁਰ ਤੋਂ ਦਿਲਬਾਗ ਸਿੰਘ ਤੇ ਦੋ ਹੋਰ ਵਿਅਕਤੀ ਸ਼ਾਮਿਲ ਹਨ। ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਸਰਬਜੀਤ ਖਿਲਾਫ ਵੱਖ ਵੱਖ ਰਾਜਾਂ ਚ 13 ਤੇ ਅਮਰਜੀਤ ਉਰਫ ਬਿੱਟੂ ਖਿਲਾਫ ਪੰਜ ਮੁਕਦਮੇ ਦਰਜ ਹਨ। ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਹਰਿਦੁਆਰ ਵਿੱਚ ਅਮਰਜੀਤ ਦੀ ਭਾਲ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਅਤੇ ਐਸਟੀਐਫ ਦਾ ਉਸ ਨਾਲ ਮੁਕਾਬਲਾ ਹੋ ਗਿਆ। ਅੱਗੋਂ ਗੋਲੀਆਂ ਚਲੀਆਂ ਤਾਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਅਮਰਜੀਤ ਦੇ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੁਕਾਬਲੇ ਦੌਰਾਨ ਅਮਰਜੀਤ ਦਾ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ।

CATEGORIES
TAGS
Share This

COMMENTS

Wordpress (0)
Disqus (0 )
Translate