ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ,ਬਸ ਕਰਨਾ ਹੋਵੇਗਾ ਇਹ ਕੰਮ

ਚੰਡੀਗੜ੍ਹ। ਸਰਕਾਰ ਵੱਲੋਂ ਕਿਸਾਨਾਂ ਨੂੰ ਫਾਇਦਾ ਦੇਣ ਲਈ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਥੋੜਾ ਬਹੁਤਾ ਨਿਵੇਸ਼ ਕਰਕੇ ਕਿਸਾਨ ਭਵਿੱਖ ਵਿੱਚ ਵੱਡਾ ਲਾਭ ਲੈ ਸਕਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਪ੍ਰਧਾਨ ਮੰਤਰੀ ਕਿਸਾਨ ਮਾਣਧਨ ਯੋਜਨਾ ਦੀ। ਜਿਸ ਵਿੱਚ ਅਪਲਾਈ ਕਰਕੇ ਕਿਸਾਨ ਆਪਣੇ ਬੁਢਾਪੇ ਨੂੰ ਸੌਖਾ ਕਰ ਸਕਦੇ ਹਨ ਤੇ ਉਹ 3000 ਪ੍ਰਤੀ ਮਹੀਨਾ ਪੈਨਸ਼ਨ ਲੈ ਸਕਦੇ ਨੇ। ਕਿਸਾਨਾਂ ਨੂੰ 55 ਰੁਪਏ ਤੋਂ 200 ਰੁਪਏ ਮਹੀਨਾ ਯੋਗਦਾਨ ਇਸ ਯੋਜਨਾ ਵਿੱਚ ਪਾਉਣਾ ਹੋਵੇਗਾ। ਜਿਹੜੇ ਕਿਸਾਨਾਂ ਦੀ ਉਮਰ 18 ਤੋਂ 40 ਸਾਲ ਦੀ ਹੈ ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਕਿਸਾਨ ਇਸ ਯੋਜਨਾ ਵਿੱਚ ਲਾਭਪਾਤਰੀ ਹੋਣਗੇ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਪਤਨੀ ਨੂੰ 1500 ਰੁਪਏ ਪ੍ਰਤੀ ਮਹੀਨੇ ਦਾ ਪ੍ਰਬੰਧ ਇਸ ਯੋਜਨਾ ਵਿੱਚ ਕੀਤਾ ਹੋਇਆ ਹੈ। ਇਸ ਯੋਜਨਾ ਦਾ ਲਾਭ ਉਹ ਕਿਸਾਨ ਲੈ ਸਕਦੇ ਹਨ ਜਿਨਾਂ ਕੋਲ ਦੋ ਹੈਕਟੇਅਰ ਜਾਂ ਇਸ ਤੋਂ ਘੱਟ ਜਮੀਨ ਹ ਵੱਧ ਜਮੀਨ ਵਾਲੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ। ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕਾਗਜ਼ ਪੱਤਰਾਂ ਸਮੇਤ ਇਸ ਦਾ ਲਾਭ ਚੱਕ ਸਕਦੇ ਹੋ।

CATEGORIES
Share This

COMMENTS

Wordpress (0)
Disqus (0 )
Translate