ਵਿਰਾਸਤੀ ਪ੍ਰਦਰਸ਼ਨੀ ਵਿੱਚ ਡੀ ਏ ਵੀ ਸਕੂਲ ਹਰੀਪੁਰਾ ਦਾ ਤੀਜਾ ਸਥਾਨ
ਅਬੋਹਰ 5 ਅਪ੍ਰੈਲ। ਡੀ ਏ ਵੀ ਕਾਲਜ ਅਬੋਹਰ ਵਿੱਚ ਸਵਾਮੀ ਦਯਾਨੰਦ ਸਰਸਵਤੀ ਦੀ 200 ਵੀਂ ਜਯੰਤੀ ਨੂੰ ਸਮਰਪਿਤ ਇਤਿਹਾਸ ਦੇ ਵਿਦਿਆਰਥੀਆਂ ਲਈ ਪੁਰਾਤਨ ਇਤਿਹਾਸਕ ਚੀਜ਼ਾਂ ਦੀ ਪ੍ਰਦਰਸ਼ਨੀ ਹੋਈ। ਜਿਸ ਵਿੱਚ ਐਸ ਜੀ ਜੇ ਡੀ ਏ ਵੀ ਸਕੂਲ ਹਰੀਪੁਰਾ ਦੀਆਂ ਚਾਰ ਵਿਦਿਆਰਥਣਾਂ ਅਨੁਰੀਤ, ਸ਼ਾਲੂ, ਲਵਪ੍ਰੀਤ ਕੌਰ ਅਤੇ ਯੁਵਨੀਤ ਨੇ ਇਤਿਹਾਸ ਦੇ ਅਧਿਆਪਕ ਸ: ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਹਿੱਸਾ ਲਿਆ ਅਤੇ ਜਿਸ ਵਿੱਚ ਐਸ ਜੀ ਜੇ ਡੀ ਏ ਵੀ ਸਕੂਲ ਹਰੀਪੁਰਾ ਦੀ ਟੀਮ ਦੁਆਰਾ ਪੁਰਾਤਨ ਚੀਜ਼ਾਂ ਦੀ ਨੁਮਾਇਸ਼ ਕੀਤੀ ਗਈ। ਇਹ ਵਿਦਿਆਰਥੀਆਂ ਲਈ ਚੰਗਾ ਅਨੁਭਵ ਸੀ ਅਤੇ ਉਨ੍ਹਾਂ ਨੂੰ ਇਸ ਪ੍ਰਦਰਸ਼ਨੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਐਸ ਜੀ ਜੇ ਡੀ ਏ ਵੀ ਸਕੂਲ ਹਰੀਪੁਰਾ ਨੇ ਇਸ ਪ੍ਰਦਰਸ਼ਨੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਫਲਤਾ ਤੇ ਚੇਅਰਮੈਨ ਸ: ਬਲਬੀਰ ਸਿੰਘ ਦਾਨੇਵਾਲੀਆ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥਣਾਂ ਤੇ ਅਧਿਆਪਕ ਜਸਬੀਰ ਸਿੰਘ ਨੂੰ ਵਧਾਈ ਦਿੱਤੀ।
CATEGORIES ਸਿੱਖਿਆ