ਸੜਕ ਹਾਦਸੇ ਵਿੱਚ ਇੱਕੋ ਪਿੰਡ ਦੇ ਪੰਜ ਜਣਿਆਂ ਦੀ ਮੌਤ
ਪੰਜਾਬ ਦੇ ਕੋਟਕਪੂਰਾ ਵਿੱਚ ਇੱਕ ਟੈਂਪੂ ਟਾਟਾ ਐਸ (ਛੋਟਾ ਹਾਥੀ) ਵਿੱਚ ਸਵਾਰ ਇੱਕੋ ਪਿੰਡ ਦੇ ਪੰਜ ਵਿਅਕਤੀਆਂ ਦੀ ਟਰਾਲੀ ਨਾਲ ਹੋਈ ਟੱਕਰ ਵਿੱਚ ਮੌਤ ਹੋ ਗਈ। ਕਰੀਬ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਰਾਤ 2 ਵਜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਛੋਟਾ ਹਾਥੀ ਦੋ ਟੁਕੜਿਆਂ ਵਿੱਚ ਵੰਡਿਆ ਗਿਆ।
ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ (36) ਪਤਨੀ ਸੁਰੇਸ਼ ਕੁਮਾਰ, ਕਰਮਜੀਤ ਕੌਰ (35) ਪਤਨੀ ਸੁਖਚੈਨ ਸਿੰਘ ਅਤੇ ਦੀਪਕ ਕੁਮਾਰ (27) ਵਜੋਂ ਹੋਈ ਹੈ।
ਇਹ ਸਾਰੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਬਾਬਾ ਪੀਰ ਨਿਗਾਹੇ ਨੂੰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਹ ਹਾਦਸਾ ਪੰਜਗਰਾਈ ਖੁਰਦ ਨੇੜੇ ਵਾਪਰਿਆ।
CATEGORIES ਪੰਜਾਬ