ਹੋਲੇ ਮਹੱਲੇ ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਮਾਨਸਾ 25 ਮਾਰਚ। ਅੱਜ ਚੀਮਾ ਮੰਡੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਿਲ੍ਹਾ ਮਾਨਸਾ ਦੇ ਕਸਬਾ ਬੁਡਲਾਡਾ ਤੋਂ ਹੋਲੇ ਮਹੱਲੇ ਉੱਪਰ 6 ਨੌਜਵਾਨ ਮੋਟਰਸਾਈਕਲਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲਾਂ ਉੱਪਰ ਚੀਮਾ ਮੰਡੀ ਦੇ ਨੇੜੇ ਪਹੁੰਚੇ ਤਾਂ ਇਹਨਾਂ ਵਿੱਚੋਂ ਦੋ ਨੌਜਵਾਨਾਂ ਦੀ ਟਰੈਕਟਰ ਟਾਲੀ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨਾਂ ਦੀ ਪਛਾਣ ਗੋਪਾਲ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਬੁਡਲਾਡਾ ਤੇ ਆਕਾਸ਼ਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਰੇ ਵਜੋਂ ਹੋਈ ਹੈ।ਦੋਨਾਂ ਨੌਜਵਾਨਾਂ ਦੀ ਉਮਰ ਕਰੀਬ 20-21 ਸਾਲ ਦੱਸੀ ਜਾ ਰਹੀ। ਉਧਰ ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

CATEGORIES
Share This

COMMENTS

Wordpress (0)
Disqus (0 )
Translate