ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਕਿਹਾ ਕਿ ਮੈਂ ਪੰਚਾਇਤ ਦਾ ਇੱਕ ਰੁਪਈਆ ਨਹੀਂ ਖਾਣ ਦੇਣਾ

ਸੁਖਜਿੰਦਰ ਸਿੰਘ ਢਿੱਲੋਂ

ਬਠਿੰਡਾ 23 ਸਤੰਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਣ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਹਨਾਂ ਸਰਪੰਚੀ ਦੀਆਂ ਚੋਣਾਂ ਲੜਨ ਵਾਲਿਆਂ ਨੂੰ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਐਤਕੀ ਭੁੱਲ ਕੇ ਵੀ ਸਰਪੰਚੀ ਦੀਆਂ ਚੋਣਾਂ ਵਿੱਚ 40-50 ਲੱਖ ਰੁਪਏ ਨਾ ਲਾ ਲੈਣਾ। ਇਹ ਨਾ ਸੋਚ ਲਿਓ ਕਿ 40-50 ਲੱਖ ਲਾ ਕੇ ਅਸੀਂ 90 ਲੱਖ ਕੱਢ ਲਵਾਂਗੇ। ਉਹਨਾਂ ਕਿਹਾ ਕਿ ਮੈਂ ਪੰਚਾਇਤ ਦਾ ਇੱਕ ਰੁਪਈਆ ਨਹੀਂ ਖਾਣ ਦੇਣਾ। ਮੁੱਖ ਮੰਤਰੀ ਨੇ ਇਹ ਤਾੜਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਵਿੱਚ ਸੰਬੋਧਨ ਦੌਰਾਨ ਕੀਤੀ। ਪੰਚਾਇਤੀ ਚੋਣਾਂ ਲੜਨ ਵਾਲਿਆਂ ਲਈ ਮੁੱਖ ਮੰਤਰੀ ਦੀ ਇਹ ਗੱਲ ਚਿੰਤਾ ਦਾ ਵਿਸ਼ਾ ਜਰੂਰ ਬਣੇਗੀ।

CATEGORIES
TAGS
Share This

COMMENTS

Wordpress (0)
Disqus (0 )
Translate