30 ਸਾਲ ਦੀ ਬੇਦਾਗ ਸੇਵਾ ਬਾਅਦ ਸੰਦੀਪ ਕੁਮਾਰ ਚੁੱਘ ਬਣੇ ਤਹਿਸੀਲਦਾਰ

ਅਬੋਹਰ 17 ਮਾਰਚ। ਅਬੋਹਰ ਦੀ ਨਵੀਂ ਸੂਰਜ ਨਗਰੀ ਨਿਵਾਸੀ ਤੇ ਲੰਬੇ ਸਮੇਂ ਤੋਂ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਸੇਵਾਵਾਂ ਦੇਣ ਵਾਲੇ ਸੰਦੀਪ ਕੁਮਾਰ ਚੁੱਘ ਤਰੱਕੀ ਪਾ ਕੇ ਤਹਿਸੀਲਦਾਰ ਬਣ ਗਏ ਹਨ,ਜਿਸ ਨਾਲ ਉਨਾਂ ਦੇ ਸ਼ੁਭਚਿੰਤਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਚੁੱਘ ਪੁੱਤਰ ਸ੍ਰੀ ਗਿਆਨ ਚੰਦ ਦਾ ਜਨਮ 2 ਮਾਰਚ 1976 ਨੂੰ ਹੋਇਆ। ਅਬੋਹਰ ਦੀ ਨਵੀਂ ਸੂਰਜ ਨਗਰੀ ਵਿੱਚ ਰਹਿਣ ਵਾਲੇ ਸੰਦੀਪ ਚੁੱਘ 6 ਜੁਲਾਈ 1994 ਨੂੰ ਸਰਕਾਰੀ ਸੇਵਾਵਾਂ ਵਿੱਚ ਬਤੌਰ ਸਹਾਇਕ ਭਰਤੀ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਰੀਡਰ ਤਹਿਸੀਲਦਾਰ ਅਬੋਹਰ ਤੇ ਐਸਡੀਐਮ ਅਬੋਹਰ ਦੇ ਰੀਡਰ ਵਜੋਂ ਵੀ ਆਪਣੀਆਂ ਸੇਵਾਵਾਂ ਲੰਬਾ ਸਮਾਂ ਦਿੱਤੀਆਂ। ਸਾਲ 2011 ਵਿੱਚ ਫ਼ਾਜ਼ਿਲਕਾ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਦਫਤਰ ਚਲੇ ਗਏ। ਜਿੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਰੀਡਰ ਫਿਰ ਪੀਏ ਤੇ ਬਾਅਦ ਵਿੱਚ ਸੁਪਰਡੈਂਟ ਰੈਵੀਨਿਊ ਡਿਪਾਰਟਮੈਂਟ ਵਜੋਂ ਸ਼ਾਨਦਾਰ ਤੇ ਬੇਦਾਗ ਸੇਵਾਵਾਂ ਦਿੱਤੀਆਂ ਹਨ। 2012 ਤੋਂ 2019 ਤੱਕ ਉਹ ਡੀਸੀ ਦੇ ਰੀਡਰ ਤੇ ਪੀਏ ਵਜੋਂ ਸੇਵਾਵਾਂ ਦਿੰਦੇ ਰਹੇ ਤੇ 2019 ਤੋਂ ਬਤੌਰ ਸੁਪਰੀਡੈਂਟ ਰੈਵੀਨਿਊ ਵਜੋਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਤੇ ਹੁਣ ਪੰਜਾਬ ਸਰਕਾਰ ਵੱਲੋਂ ਕਰੀਬ 30 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਉਹਨਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ। ਸੰਦੀਪ ਕੁਮਾਰ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਮਿਲਣਸਾਰ ਸੁਭਾਅ ਦੇ ਮਾਲਕ ਹਨ। ਉਹਨਾਂ ਦੇ ਤਹਿਸੀਲਦਾਰ ਬਣਨ ਤੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਤੇ ਸ਼ੁਭਚਿੰਤਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਧਰ ਸੰਦੀਪ ਕੁਮਾਰ ਨੇ ਤਹਿਸੀਲਦਾਰ ਬਣਨ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਦੁਆਵਾਂ ਦੇਣ ਵਾਲੇ ਸਾਰੇ ਸੱਜਣਾਂ ਮਿੱਤਰਾਂ ਦਾ ਧੰਨਵਾਦ ਵੀ ਕੀਤਾ ਹੈ।

CATEGORIES
Share This

COMMENTS

Wordpress (0)
Disqus (0 )
Translate