ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਦੀ ਆਈ ਭਰਤੀ, ਕਰੋ ਅਪਲਾਈ
ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵੀ ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਵੇਖਿਆ ਸੁਪਨਾ ਪੂਰਾ ਹੋਣ ਦਾ ਨਵਾਂ ਦਰਵਾਜ਼ਾ ਖੁੱਲ ਚੁੱਕਿਆ ਹੈ। ਸੂਬੇ ਵਿੱਚ ਅੱਜ ਤੋਂ ਪੰਜਾਬ ਪੁਲਿਸ ਦੀ ਭਰਤੀ ਲਈ ਅਰਜੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਜਿਹਦੇ ਤਹਿਤ 1800 ਪੁਲਿਸ ਮੁਲਾਜ਼ਮ ਦੀਆਂ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲੇਗਾ। ਪੰਜਾਬ ਪੁਲਿਸ ਲਈ ਚਾਰ ਅਪ੍ਰੈਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ।
ਜਿਹੜੇ ਵੀ ਨੌਜਵਾਨ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਉਹ ਅੱਜ ਤੋਂ ਆਪਣਾ ਅਪਲਾਈ ਕਰ ਸਕਦੇ ਹਨ ਤੇ ਨਾਲ ਨਾਲ ਫਿਜ਼ੀਕਲ ਦੀ ਤਿਆਰੀ ਵੀ ਕਰ ਸਕਦੇ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਪੰਜਾਬ ਪੁਲਿਸ ਦੀ ਵੈਬਸਾਈਟ www.punjabpolicegov.in ਤੇ ਸੰਪਰਕ ਕਰ ਸਕਦੇ ਹਨ।

CATEGORIES ਪੰਜਾਬ


