ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ 9 ਮਾਰਚ। ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੋਣ ਜਾਬਤਾ ਆਉਣ ਵਾਲੇ ਕੁਝ ਦਿਨਾਂ ਵਿੱਚ ਲੱਗਣ ਵਾਲਾ ਹੈ। ਇਸੇ ਦੌਰਾਨ ਅੱਜ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਤਹਿਤ ਭਾਰਤ ਦੇ ਚੋਣ ਕਮਿਸ਼ਨਰ ਸ਼੍ਰੀ ਅਰੁਣ ਗੋਇਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਅਸਤੀਫੇ ਦੇ ਕੀ ਕਾਰਨ ਰਹੇ ਆ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਉਹਨਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰ ਵੀ ਕਰ ਲਿਆ ਗਿਆ ਹੈ। ਚੋਣਾਂ ਤੋਂ ਐਨ ਪਹਿਲਾਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਨੂੰ ਲੈ ਕੇ ਸਿਆਸੀ ਖੇਮੇ ਵਿੱਚ ਚਰਚਾ ਸ਼ੁਰੂ ਹੋ ਚੁੱਕੀ ਹੈ।

ਅਰੁਣ ਗੋਇਲ ਦੀ ਵਿਦਾਇਗੀ ਉਦੋਂ ਹੋਈ ਹੈ ਜਦੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ ਸਾਲ ਬਾਕੀ ਰਹਿ ਗਏ ਸਨ। ਚੋਣ ਕਮਿਸ਼ਨਰ ਦੀ ਇਕ ਅਸਾਮੀ ਪਹਿਲਾਂ ਹੀ ਖਾਲੀ ਸੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਅਨੂਪ ਪਾਂਡੇ ਇਸ ਸਾਲ ਫਰਵਰੀ ‘ਚ ਸੇਵਾਮੁਕਤ ਹੋ ਗਏ ਸਨ। ਗੋਇਲ ਨੇ 21 ਨਵੰਬਰ, 2022 ਨੂੰ ਭਾਰਤ ਦੇ ਚੋਣ ਕਮਿਸ਼ਨਰ (EC) ਵਜੋਂ ਅਹੁਦਾ ਸੰਭਾਲਿਆ। ਹੁਣ ਸਿਰਫ ਮੁੱਖ ਚੋਣ ਕਮਿਸ਼ਨਰ ਰਹਿ ਗਏ ਹਨ ਤੇ ਸਾਰੀ ਜਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਚੁੱਕੀ ਹੈ।

CATEGORIES
Share This

COMMENTS

Wordpress (0)
Disqus (0 )
Translate