ਖੁਸ਼ਖਬਰੀ: ਮੁਲਾਜ਼ਮਾਂ ਨੂੰ 4% ਡੀਏ ਦਾ ਵਾਧਾ ਮਿਲਿਆ
ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿੱਚ ਕੀਤਾ ਚਾਰ ਫੀਸਦੀ ਵਾਧਾ
ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਇਕ ਜਨਵਰੀ ਤੋਂ 4% ਡੀਏ ਦਾ ਵਾਧਾ ਮਿਲੇਗਾ। ਕੇਂਦਰ ਸਰਕਾਰ ਵੱਲੋਂ ਅੱਜ ਕੈਬਨਿਟ ਬੈਠਕ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ 4% ਦਾ ਡੀਏ ਵਾਧਾ ਦੇਣ ਦਾ ਫੈਸਲਾ ਕੀਤਾ। ਜਿਸ ਤਹਿਤ ਉਹਨਾਂ ਨੂੰ ਇੱਕ ਜਨਵਰੀ ਤੋ ਇਸ ਦਾ ਵਾਧਾ ਮਿਲੇਗਾ। ਕੇਂਦਰ ਸਰਕਾਰ ਦੇ 50 ਲੱਖ ਦੇ ਕਰੀਬ ਮੁਲਾਜ਼ਮ ਹਨ ਤੇ 68 ਲੱਖ ਪੈਨਸ਼ਨਰ ਹਨ ਜਿਨਾਂ ਨੂੰ ਇਸ ਵਾਧੇ ਦਾ ਲਾਭ ਮਿਲੇਗਾ।
CATEGORIES ਪੰਜਾਬ