ਸਬਜ਼ੀ ਲੈਣ ਗਈ ਔਰਤ ਕਰੋੜਪਤੀ ਬਣ ਕੇ ਮੁੜੀ
ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦਿੰਦਾ ਤਾਂ ਛੱਪਰ ਪਾੜ ਕੇ ਦਿੰਦਾ ਇਹ ਗੱਲ ਸੱਚ ਹੋਈ ਹੈ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਇੱਕ ਪਰਿਵਾਰ ਨਾਲ। ਜਿੱਥੇ ਸਬਜ਼ੀ ਲੈਣ ਗਈ ਇੱਕ ਔਰਤ ਕਰੋੜਪਤੀ ਬਣ ਕੇ ਵਾਪਸ ਮੁੜੀ। ਜਦੋਂ ਦੁਕਾਨਦਾਰ ਲਾਟਰੀ ਨਿਕਲਣ ਦੀ ਸੂਚਨਾ ਲੈ ਕੇ ਪਰਿਵਾਰ ਕੋਲ ਪਹੁੰਚਿਆ ਤਾਂ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸਬਜ਼ੀ ਲੈਣ ਗਈ ਕਰੋੜਪਤੀ ਬਣੀ ਗੁਰਬਚਨ ਕੌਰ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਾਡੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।ਉਨ੍ਹਾਂ ਕਿਹਾ ਕਿ ਮੈਂ ਘਰੋਂ ਸਬਜ਼ੀ ਲੈਣ ਲਈ ਗਈ ਸੀ ਤਾਂ ਬਾਜ਼ਾਰ ਵਿੱਚ ਮੈਨੂੰ ਲਾਟਰੀ ਵਾਲੇ ਭਾਈ ਨੇ ਲਾਟਰੀ ਖਰੀਦਣ ਲਈ ਆਫਰ ਕੀਤੀ। ਇਸ ਦੇ ਚੱਲਦੇ ਮੈਂ ਉਨ੍ਹਾਂ ਕੋਲੋਂ ਲਾਟਰੀ ਦੀ ਟਿਕਟ ਲੈ ਲਈ ਤੇ ਘਰੇ ਆ ਗਈ। ਅੱਜ ਮੇਰਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਲਾਟਰੀ ਨਿਕਲਣ ਤੇ ਸਾਰਾ ਪਰਿਵਾਰ ਬਾਗੋ ਬਾਗ ਹੈ। ਗੁਰਬਚਨ ਕੌਰ ਨੇ ਕਿਹਾ ਕਿ ਉਹ ਤਾਂ ਸਬਜ਼ੀ ਲੈਣ ਘਰੋਂ ਗਈ ਸੀ ਪਰ ਕੀ ਪਤਾ ਸੀ ਕਿ ਉਹ ਕਰੋੜਪਤੀ ਬਣ ਕੇ ਵਾਪਸ ਮੁੜੇਗੀ। ਜਿਸ ਲਈ ਉਹ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਨ। ਉਧਰ ਰਾਜੂ ਕਰੋੜਪਤੀ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਲੋਕ ਮੈਨੂੰ ਰਾਜੂ ਕਰੋੜਪਤੀ ਦੇ ਨਾਂ ਤੋਂ ਜਾਣਦੇ ਹਨ। ਉਹ ਬਟਾਲੇ ਤੋਂ ਡਿਸਟਰੀਬਿਊਟਰ ਸੰਜੇ ਲਾਟਰੀ ਏਜੰਸੀ ਕੋਲੋਂ ਲਾਟਰੀ ਦੇ ਟਿਕਟ ਲਿਆ ਕੇ ਅੰਮ੍ਰਿਤਸਰ ਵਿੱਚ ਸੇਲ ਕਰਦਾ ਹਾਂ। ਉਸਨੇ ਦੱਸਿਆ ਕਿ ਉਹ ਕਈਆਂ ਨੂੰ ਲੱਖਪਤੀ ਤੇ ਕਈਆਂ ਨੂੰ ਕਰੋੜਪਤੀ ਬਣਾ ਚੁੱਕਾ ਹਾਂ। ਇਸੇ ਲਈ ਤਾਂ ਕਹਿੰਦੇ ਨੇ ਕਿ ਰੱਬ ਜਦੋਂ ਦਿੰਦਾ ਹੈ ਤਾਂ ਛਪਰ ਪਾੜ ਕੇ ਦਿੰਦਾ ਹੈ।