ਰੇਲ ਹਾਦਸੇ ਦੌਰਾਨ 12 ਲੋਕਾਂ ਦੀ ਮੌਤ
ਝਾਰਖੰਡ ਦੇ ਜਾਮਤਾਰਾ ‘ਚ ਬੁੱਧਵਾਰ ਸ਼ਾਮ ਨੂੰ ਟਰੇਨ ਦੀ ਲਪੇਟ ‘ਚ ਆਉਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਨਾਲੋਂ ਨਾਲ ਸ਼ੁਰੂ ਕਰ ਦਿੱਤੇ। ਇਹ ਘਟਨਾ ਕਰਮਾਟੰਡ ਨੇੜੇ ਕਾਲਾਝਰੀਆ ‘ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਐਂਗ ਐਕਸਪ੍ਰੈਸ ਟਰੇਨ ‘ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਵਾਰ ਯਾਤਰੀਆਂ ਨੇ ਘਬਰਾਹਟ ‘ਚ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ।

ਇਸ ਦੌਰਾਨ ਸਾਹਮਣੇ ਤੋਂ ਆ ਰਹੀ ਝੱਜਾ-ਆਸਨਸੋਲ ਪੈਸੰਜਰ ਟਰੇਨ ਪਟੜੀ ‘ਤੇ ਡਿੱਗੇ ਯਾਤਰੀਆਂ ਦੇ ਉਪਰੋਂ ਲੰਘ ਗਈ।

CATEGORIES ਰਾਸ਼ਟਰੀ