ਮੰਦਭਾਗੀ ਖ਼ਬਰ ! ਵਿਆਹ ਦੌਰਾਨ ਦੁਲਹਨ ਦੀ ਹੋਈ ਮੌਤ

ਜਲਾਲਾਬਾਦ ਨੇੜਲੇ ਇੱਕ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਵਾਲੇ ਦਿਨ ਦੁਲਹਨ ਦੀ ਮੌਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਦੋਨੇ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵਕਤ ਸੱਥਰ ਵਿੱਚ ਬਦਲ ਗਈਆਂ ਜਦੋਂ ਚਾਵਾਂ ਦੁਲਾਰਾਂ ਨਾਲ ਵਿਆਹ ਕੇ ਸਹੁਰੇ ਘਰ ਜਾਣ ਵਾਲੀ ਦੁਲਹਨ ਦੀ ਵਿਆਹ ਦੌਰਾਨ ਹੀ ਮੌਤ ਹੋ ਗਈ।ਪਿੰਡ ਰੁਕਣਾ ਬਸਤੀ ਤੋਂ ਮਹਿੰਦਰ ਕੁਮਾਰ ਥਿੰਦ ਦਾ ਪੁੱਤਰ ਗੁਰਪ੍ਰੀਤ ਬਰਾਤ ਲੈ ਕੇ ਸਵਾਹ ਵਾਲਾ ਵਾਸੀ ਜੈ ਚੰਦ ਦੀ ਲਾਡਲੀ ਸਪੁੱਤਰੀ ਨੀਲਮ ਨੂੰ ਵਿਆਹੁਣ ਗਿਆ ਸੀ।ਅਨੰਦ ਕਾਰਜ਼ ਵੀ ਹੋ ਗਏ ਸਨ। ਸੁਭਾਗੀ ਜੋੜ੍ਹੀ ਨੂੰ ਜਦ ਸ਼ਗਨ ਪਾਏ ਜਾ ਰਹੇ ਸੀ ਤਾਂ ਅਚਾਨਕ ਲੜਕੀ ਦਾ ਬੀ ਪੀ ਡਾਊਨ ਹੋ ਗਿਆ।ਫਿਰ ਰਿਕਵਰੀ ਹੋਣ ਦੀ ਬਜਾਏ ਲੜਕੀ ਦੀ ਮੌਤ ਹੋ ਗਈ। ਇਸ ਅਣਹੋਣੀ ਘਟਨਾ ਨਾਲ ਪੂਰਾ ਇਲਾਕਾ ਸੁੰਨ ਹੈ।
ਜਿੱਥੇ ਮਾਪਿਆਂ ਨੇ ਧੀ ਦੀ ਡੋਲੀ ਤੋਰਨੀ ਸੀ ਉਥੇ ਹੁਣ ਉਹਨਾਂ ਨੂੰ ਅਰਥੀ ਨੂੰ ਮੋਢਾ ਦੇਣਾ ਪਿਆ।

CATEGORIES
Share This

COMMENTS

Wordpress (0)
Disqus (0 )
Translate