ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ
ਖਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਕਰਨੈਲ ਸਿੰਘ ਦੀ ਤਬੀਅਤ ਵਿਗੜਨ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਸਮਾਣਾ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਮ੍ਰਿਤਕ ਕਿਸਾਨ 55 ਸਾਲ ਦਾ ਸੀ। ਕਰਨੈਲ ਸਿੰਘ 13 ਫਰਵਰੀ ਤੋਂ ਕਿਸਾਨੀ ਮੋਰਚੇ ਵਿੱਚ ਸ਼ਾਮਿਲ ਸੀ। ਅਥਰੂ ਗੈਸ ਦੇ ਗੋਲਿਆਂ ਕਾਰਨ 50 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਨੂੰ ਸਾਹ ਲੈਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤੇ ਕਿਸੇ ਦੇ ਸਾਹ ਰੁਕ ਰਹੇ ਹਨ। ਕਰਨੈਲ ਸਿੰਘ ਨੂੰ ਵੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

CATEGORIES ਖੇਤੀਬਾੜੀ/ਵਪਾਰ


