ਹੋ ਗਿਆ ਫੈਸਲਾ, ਭਲਕੇ ਦਿੱਲੀ ਕੂਚ ਕਰਨਗੇ ਕਿਸਾਨ
ਸ਼ੰਭੂ 20 ਫਰਵਰੀ ਕੇਂਦਰ ਸਰਕਾਰ ਨਾਲ ਚਾਰ ਗੇੜਾਂ ਦੀਆਂ ਬੈਠਕਾਂ ਕਰਨ ਤੋਂ ਬਾਅਦ ਕੋਈ ਵੀ ਸਿੱਟਾ ਨਾ ਨਿਕਲਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ 21 ਫਰਵਰੀ ਤੱਕ ਜੇਕਰ ਉਹਨਾਂ ਦੇ ਸਾਰੇ ਮਸਲੇ ਹੱਲ ਨਾ ਹੋਏ ਤਾਂ 11 ਵਜੇ ਦਿੱਲੀ ਕੂਚ ਕੀਤਾ ਜਾਵੇਗਾ। ਸ਼ੰਬੂ ਬਾਰਡਰ ਤੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜ ਫਸਲਾਂ ਤੇ ਪੰਜ ਸਾਲ ਲਈ ਐਮਐਸਪੀ ਦੇਣ ਦੀ ਜੋ ਪ੍ਰਪੋਜਲ ਕੇਂਦਰੀ ਮੰਤਰੀਆਂ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਅਸੀਂ ਰੱਦ ਕਰਦੇ ਹਾਂ ਤੇ ਸਾਰੀਆਂ 23 ਫਸਲਾਂ ਤੇ ਐਮਐਸਪੀ ਦੀ ਮੰਗ ਕਰਦੇ ਹਾਂ ਉਹਨਾਂ ਕਿਹਾ ਕਿ 21 ਫਰਵਰੀ 11 ਵਜੇ ਤੱਕ ਉਹਨਾਂ ਦੀਆਂ ਮੰਗਾਂ ਹੱਲ ਨਾ ਹੋਈਆਂ ਤਾਂ 11 ਵਜੇ ਦਿੱਲੀ ਕੂਚ ਕੀਤਾ ਜਾਵੇਗਾ ਉਹਨਾਂ ਕਿਸਾਨਾਂ ਨੂੰ ਸ਼ੰਬੂ ਤੇ ਖਨੋਰੀ ਬਾਰਡਰ ਤੇ ਪੁੱਜਣ ਦਾ ਸੱਦਾ ਵੀ ਦਿੱਤਾ।

CATEGORIES ਖੇਤੀਬਾੜੀ/ਵਪਾਰ


