ਛੋਟੇ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਵੱਡੇ ਭਰਾ ਦੀ ਵੀ ਹੋਈ ਮੌਤ, ਇਕੱਠਿਆਂ ਦੇ ਬਲੇ ਸਿਵੇ

ਗੁਰਦਾਸਪੁਰ। ਭਰਾ ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ ਇਹ ਬੋਲ ਅਸੀਂ ਅਕਸਰ ਸੁਣਦੇ ਹਾਂ ਅਤੇ ਅਜੋਕੇ ਸਮੇਂ ਵਿੱਚ ਜਿੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਵੱਡੀ ਗਿਰਾਵਟ ਆ ਚੁੱਕੀ ਹੈ,ਉੱਥੇ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਅਲੀ ਨੰਗਲ ਵਿੱਚ‌ ਛੋਟੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਡੇ ਭਰਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਵਾਂ ਭਰਾਵਾਂ ਦਾ ਸ਼ੁੱਕਰਵਾਰ ਨੂੰ ਇੱਕੋ ਚਿਤਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਬਲਜਿੰਦਰ ਸਿੰਘ (42 )ਪੁੱਤਰ ਰਤਨ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਅਚਾਨਕ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬਲਜਿੰਦਰ ਸਿੰਘ ਦੀ ਮੌਤ ਦਾ ਪਤਾ ਜਦੋਂ ਲੁਧਿਆਣਾ ਵਿਖੇ ਡਰਾਈਵਰੀ ਕਰਦੇ ਉਸ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਲੱਗਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿੱਥੇ ਉਸ ਨੂੰ ਇੱਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਦੀ ਵੀ ਮੌਤ ਹੋ ਗਈ। ਦੋਨਾਂ ਭਰਾਵਾਂ ਦੇ ਇਕੱਠੇ ਸਿਵੇ ਬਲੇ। ਹਰ ਇੱਕ ਦੀ ਅੱਖ ਇਲਾਕੇ ਭਰ ਵਿੱਚ ਅੱਜ ਨਮ ਰਹੀ।

CATEGORIES
Share This

COMMENTS

Wordpress (0)
Disqus (0 )
Translate