ਵੱਡੀ ਖਬਰ! ਇੱਕੋ ਪ੍ਰਾਇਮਰੀ ਸਕੂਲ ਦੇ 6 ਅਧਿਆਪਕ ਸਸਪੈਂਡ
ਲੁਧਿਆਣਾ 17 ਅਪ੍ਰੈਲ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਲੁਧਿਆਣਾ ਪੱਛਮੀ ਚੋਣ ਤੋਂ ਪਹਿਲਾਂ ਅਧਿਆਪਕਾਂ ਤੇ ਚੋਣ ਡਿਊਟੀ ਵਿੱਚ ਲਾਪਰਵਾਹੀ ਵਰਤਣ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਇੱਕੋ ਹੀ ਪ੍ਰਾਇਮਰੀ ਸਕੂਲ ਦੇ ਛੇ ਅਧਿਆਪਕਾਂ ਨੂੰ ਮੁਅਤਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਦੇ ਅਧਿਆਪਕਾਂ ਦੀ ਡਿਊਟੀ ਬਤੌਰ ਬੀਐਲਓ ਲਾਈ ਗਈ ਸੀ। ਪਰ 15 ਅਪ੍ਰੈਲ ਤੱਕ ਇਹਨਾਂ ਨੇ ਆਪਦੀ ਡਿਊਟੀ ਜੁਆਇਨ ਨਹੀਂ ਕੀਤੀ ਜਿਸ ਕਾਰਨ ਉਹ ਚੋਣਾਂ ਦੀਆਂ ਤਿਆਰੀਆਂ ਚ ਦੇਰੀ ਹੋ ਰਹੀ ਸੀ। ਇਸ ਸਬੰਧ ਵਿੱਚ ਜਦੋਂ ਸਕੂਲ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਚੋਣ ਡਿਊਟੀ ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਪਰ ਹਲੇ ਤੱਕ ਉਹਨਾਂ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ। ਇਸ ਮਾਮਲੇ ਦੇ ਵਿੱਚ ਚੋਣ ਅਧਿਕਾਰੀ ਵੱਲੋਂ ਉਮਾ ਸ਼ਰਮਾ ਗੁਰਵਿੰਦਰ ਕੌਰ ਜਸਪ੍ਰੀਤ ਸਰਬਜੀਤ ਕੌਰ ਹਰਦੀਪ ਕੌਰ ਤੇ ਮਨਮਿੰਦਰ ਕੌਰ ਖਿਲਾਫ ਕਾਰਵਾਈ ਕਰਦਿਆਂ ਇਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ।

CATEGORIES ਸਿੱਖਿਆ


