ਕਬੱਡੀ ਅਤੇ ਸ਼ਤਰੰਜ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਗਰਲਜ਼ ਸਕੂਲ ਦੀ ਟੀਮ ਜੇਤੂ ਰਹੀ
ਅਬੋਹਰ 4 ਅਗਸਤ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਭਾਗ ਵੱਲੋਂ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜੋਨ ਪੱਧਰੀ ਇਨਾਮ ਜਿੱਤ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ । ਖੇਡਾਂ ਵਿਚ ਇਨਾਮ ਜਿੱਤ ਕੇ ਆਪਣਾ, ਆਪਣੇ ਸਕੂਲ, ਆਪਣੇ ਪਰਿਵਾਰ ਅਤੇ ਆਪਣੇ ਅਧਿਆਪਕਾਂ ਦੀ ਸ਼ਾਨ ਵਧਾਈ ਹੈ।
ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿਤ ਬੱਤਰਾ ਨੇ ਦੱਸਿਆ ਕਿ ਅੰਡਰ 17 ਅਤੇ ਅੰਡਰ 19 ਵਿੱਚ ਗਰਲਜ਼ ਸਕੂਲ ਦੀ ਕਬੱਡੀ ਟੀਮ ਨੇ ਤਮਗਾ ਜਿੱਤਿਆ।ਫਿਜ਼ੀਕਲ ਐਜੂਕੇਸ਼ਨ ਅਧਿਆਪਿਕਾ ਮੈਡਮ ਮਨਜੀਤ ਕੌਰ , ਅਜੀਤ ਕੌਰ, ਵਿਨੋਦ ਕੁਮਾਰ, ਕੈਲਾਸ਼ ਮੈਡਮ ਦੀ ਅਗਵਾਹੀ ਵਿੱਚ ਵਿਦਿਆਰਥਣਾਂ ਨੇ ਭਾਗ ਲਿਆ। ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੰਨਣ ਖੇੜਾ ਵਿਖੇ ਕਬੱਡੀ ਮੁਕਾਬਲੇ ਕਰਵਾਏ ਗਏ।
ਅਧਿਆਪਕ ਅਮਿਤ ਬੱਤਰਾ ਦੀ ਅਗਵਾਈ ਹੇਠ ਲੜਕੀਆਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ 14, ਅੰਡਰ 17 ਅਤੇ ਅੰਡਰ 19 ਦੇ ਸ਼ਤਰੰਜ ਮੁਕਾਬਲਿਆਂ ਵਿੱਚ ਭਾਗ ਲਿਆ। ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਵਿੱਚ ਸ਼ਤਰੰਜ ਮੁਕਾਬਲੇ ਕਰਵਾਏ ਗਏ। ਅੰਡਰ 17 ਟੀਮ ਵਿੱਚ ਖੁਸ਼ੀ, ਦੀਕਸ਼ਾ, ਜੰਨਤ, ਖੁਸ਼ਬੂ ਅਤੇ ਮਹਿਕ ਨੇ ਪਹਿਲੇ ਦੌਰ ਦੇ ਮੈਚ ਵਿੱਚ ਐਸਪਾਇਰ ਸਕੂਲ ਨੂੰ 4-0 ਨਾਲ ਹਰਾਇਆ। ਫਾਈਨਲ ਵਿੱਚ ਉਨ੍ਹਾਂ ਨੇ ਸਰਕਾਰੀ ਮਾਡਲ ਹਾਈ ਸਕੂਲ ਨੂੰ ਤਿੰਨ-ਇੱਕ ਨਾਲ ਹਰਾ ਕੇ ਪਹਿਲਾ ਇਨਾਮ ਜਿੱਤਿਆ। ਅੰਡਰ 14 ਵਿੱਚ ਸੰਜਨਾ ਨੇ ਇੱਕ ਮੈਚ ਜਿੱਤਿਆ ਅਤੇ ਦੀਕਸ਼ਾ ਦਾ ਇੱਕ ਮੈਚ ਡਰਾਅ ਰਿਹਾ। ਹੁਣ ਇਹ ਲੜਕੀਆਂ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ।
ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਲੰਦੀ ਨੇ ਸਾਰੇ ਗਾਈਡ ਅਧਿਆਪਕਾਂ ਨੂੰ ਉਨ੍ਹਾਂ ਦੀ ਸਫ਼ਲਤਾ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥਣਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।