ਬੱਸਾਂ ਵਿੱਚ ਮੁਫਤ ਸਫਰ ਬਾਰੇ ਆਪ ਸਰਕਾਰ ਦਾ ਵੱਡਾ ਐਲਾਨ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਨੂੰ ਲੈ ਕੇ ਵੱਡਾ ਫੈਸਲਾ ਕੀਤਾ। ਦਿੱਲੀ ਦੀਆਂ ਬੱਸਾਂ ਵਿੱਚ ਹੁਣ ਔਰਤਾਂ ਤੋਂ ਇਲਾਵਾ ਟਰਾਂਸਜੈਂਡਰ ਵੀ ਡੀਟੀਸੀ ਬੱਸਾਂ ਚ ਮੁਫਤ ਸਫਰ ਕਰ ਸਕਣਗੇ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਸਮਾਜ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਕਾਫੀ ਅਣਗੌਲਿਆ ਕੀਤਾ ਜਾਂਦਾ ਹੈ। ਪਰ ਉਹ ਵੀ ਇਨਸਾਨ ਹਨ ਤੇ ਉਹਨਾਂ ਨੂੰ ਵੀ ਸਾਰੇ ਅਧਿਕਾਰ ਮਿਲਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਜਲਦੀ ਇਸ ਫੈਸਲੇ ਨੂੰ ਕੈਬਨਟ ਵਿੱਚ ਪਾਸ ਕੀਤਾ ਜਾਵੇਗਾ। ਜਿਸ ਦਾ ਕਿਨਰ ਭਾਈਚਾਰੇ ਨੂੰ ਲਾਭ ਹੋਵੇਗਾ।
ਦੱਸਣ ਯੋਗ ਹੈ ਕਿ ਪਿਛਲੇ ਸਾਲ ਬਜਟ ਵਿੱਚ ਦਿੱਲੀ ਦੇ ਵਿੱਤ ਮੰਤਰੀ ਨੇ ਦਿੱਲੀ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਤੇ ਸੀਨੀਅਰ ਸਿਟੀਜਨਾਂ ਲਈ ਮੁਫਤ ਸਫਰ ਲਈ ਬਜਟ ਰੱਖਿਆ ਗਿਆ ਸੀ।

CATEGORIES ਰਾਸ਼ਟਰੀ


