ਜਿਲਾ ਸਿੱਖਿਆ ਅਫਸਰ ਤੇ ਸਹਾਇਕ ਡਾਇਰੈਕਟਰ ਬਣੇ ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਕੀਤਾ ਇਨਕਾਰ

ਮੋਹਾਲੀ 31 ਜਨਵਰੀ।ਸਿੱਖਿਆ ਵਿਭਾਗ ਵਲੋਂ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਾਏ ਗਏ 40 ਪ੍ਰਿੰਸੀਪਲਾਂ ‘ਚੋਂ ਕਰੀਬ 2 ਦਰਜਨ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿਤਾ ਹੈ ਤੇ ਸਹਾਇਕ ਡਾਇਰੈਕਟਰ ਬਣਾਏ 11 ਪ੍ਰਿੰਸੀਪਲਾਂ ‘ਚੋਂ ਵੀ ਅੱਧੀ ਦਰਜਨ ਨੇ ਤਰੱਕੀ ਨੂੰ ਨਾਂਹ ਕਹਿ ਕਹਿ ਦਿੱਤੀ ਹੈ।ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ 25 ਜਨਵਰੀ ਨੂੰ 51 ਪ੍ਰਿੰਸੀਪਲਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਿੰਸੀਪਲਾਂ ‘ਚੋਂ ਜ਼ਿਆਦਾਤਰ ਦੀਆਂ ਦੂਰ-ਦੁਰਾਡੇ ਤਾਇਨਾਤੀਆਂ ਕੀਤੀਆਂ ਗਈਆਂ ਹਨ, ਇਹੀ ਕਾਰਨ ਹੈ ਕਿ ਇਹ ਅਧਿਕਾਰੀ ਅਪਣੇ ਪੁਰਾਣੇ ਸਕੂਲਾਂ ਵਿਚ ਤਾਇਨਾਤੀ ਬਰਕਰਾਰ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ।
ਸੂਤਰਾਂ ਅਨੁਸਾਰ ਬੀਤੇ 4 ਦਿਨਾਂ ਦੌਰਾਨ ਹੀ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਤੇ ਸੈਕੰਡਰੀ ਬਣਾਏ 40 ਪ੍ਰਿੰਸੀਪਲਾਂ ਵਿਚੋਂ 2 ਦਰਜਨ ਦੇ ਕਰੀਬ ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ ਬਣਾਏ 11 ਪ੍ਰਿੰਸੀਪਲਾਂ ‘ਚੋਂ ਵੀ ਅੱਧੀ ਦਰਜਨ ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਪ੍ਰਿੰਸੀਪਲਾਂ ਨੇ ਕਿਹਾ ਕਿ ਜਦੋਂ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਤੋਂ ਸਟੇਸ਼ਨ ਦੀ ਚੋਣ ਕਰਵਾਈ ਜਾਂਦੀ ਹੈ ਪਰ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਨ ਸਮੇਂ ਭਰੋਸੇ ਵਿਚ ਨਹੀਂ ਲਿਆ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 10 ਸਾਲਾਂ ਬਾਅਦ ਮੈਰਿਟ ਦੇ ਆਧਾਰ ਤੇ ਜਿਲਾ ਸਿੱਖਿਆ ਅਫਸਰਾਂ ਦੀਆਂ ਤਨਾਤੀਆਂ ਕੀਤੀਆਂ ਗਈਆਂ ਸਨ। ਕਈ ਜ਼ਿਲ੍ਹਾ ਸਿੱਖਿਆ ਅਫਸਰ ਤਾਂ ਉਹ ਬਣੇ ਹਨ ਜਿਨਾਂ ਦੀ ਸੇਵਾ ਮੁਕਤੀ ਵਿੱਚ ਬਹੁਤ ਘੱਟ ਸਮਾਂ ਬਚਿਆ ਹੋਇਆ ਹੈ।

CATEGORIES
Share This

COMMENTS

Wordpress (0)
Disqus (0 )
Translate