ਭਾਨੇ ਸਿੱਧੂ ਖਿਲਾਫ ਅਬੋਹਰ ‘ਚ ਮੁਕੱਦਮਾ ਦਰਜ
ਪੰਜਾਬ ਦੇ ਟਰੈਵਲ ਏਜੰਟਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਪਹਿਲਾਂ ਦੋ ਪਰਚਿਆਂ ਦਾ ਸਾਹਮਣਾ ਕਰ ਰਹੇ ਭਾਨੇ ਸਿੱਧੂ ਖਿਲਾਫ ਅਬੋਹਰ ਵਿੱਚ ਤੀਜਾ ਪਰਚਾ ਦਰਜ ਹੋਇਆ ਹੈ। ਅਬੋਹਰ ਦੇ ਨਗਰ ਥਾਣਾ ਨੰਬਰ ਇੱਕ ਵਿੱਚ ਰੋਹਿਤ ਭਠੇਜਾ ਵੱਲੋਂ ਦਰਜ ਕਰਵਾਏ ਗਏ ਮੁਕਦਮੇ ਤਹਿਤ ਉਹਨਾਂ ਦੱਸਿਆ ਕਿ ਉਹਨਾਂ ਦਾ ਅਬੋਹਰ ਵਿੱਚ ਚਾਰਲੀ ਸਕੂਲ ਆਫ ਇੰਗਲਿਸ਼ ਦੀ ਬਰਾਂਚ ਹੈ। ਉਹਨਾਂ ਨੇ ਅਰਸ਼ਦੀਪ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਦਲਮੀਰ ਖੇੜਾ ਦਾ ਵੀਜ਼ਾ ਅਪਲਾਈ ਕੀਤਾ ਸੀ ਤੇ ਵੀਜ਼ਾ ਲੱਗਣ ਤੋਂ ਬਾਅਦ ਅਰਸ਼ਦੀਪ ਕਨੇਡਾ ਚਲਾ ਗਿਆ ਸੀ। ਪਰ ਉਹ ਇੱਕ ਮਹੀਨੇ ਬਾਅਦ ਹੀ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਉਹ ਸਾਡੇ ਤੋਂ ਪੈਸਿਆਂ ਦੀ ਮੰਗ ਕਰਨ ਲੱਗਿਆ ਤੇ ਉਸ ਵੱਲੋਂ ਉਹਨਾਂ ਨੂੰ ਧਮਕਾਇਆ ਵੀ ਗਿਆ। 10 ਜਨਵਰੀ ਨੂੰ ਅਰਸ਼ਦੀਪ ਨੇ ਆਪਣੇ ਮੋਬਾਇਲ ਨੰਬਰ ਤੋਂ ਗੱਲ ਕਰਾਈ ਜਿਸ ਵਿੱਚ ਵਿਅਕਤੀ ਨੇ ਕਿਹਾ ਕਿ ਮੈਂ ਭਾਨਾ ਸਿੱਧੂ ਬੋਲ ਰਿਹਾ ਹਾਂ ਤੇ ਤੂੰ ਇਹਨਾਂ ਦੇ ਨਾਲ ਨਿਬੇੜ ਲੈ। ਨਹੀਂ ਤਾਂ ਮੈਨੂੰ ਆ ਕੇ ਨਿਬੇੜਨਾ ਪਊ। ਨਗਰ ਥਾਣਾ ਨੰਬਰ ਇੱਕ ਦੀ ਪੁਲਿਸ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਅਰਸ਼ਦੀਪ ਸਿੰਘ ਪੁੱਤਰ ਕਾਰਜ ਸਿੰਘ ਤੇ ਕਾਰਜ ਸਿੰਘ ਵਾਸੀ ਦਲਮੀਰ ਖੇੜਾ ਤੇ ਭਾਨਾ ਸਿੱਧੂ ਵਲੋਗਰ ਵਾਸੀ ਕੋਟ ਦੁੱਨਾ ਖਿਲਾਫ ਧਾਰਾ 384,499,500,506 ਤਹਿਤ ਮੁਕਦਮਾ ਨੰਬਰ 18,26 ਜਨਵਰੀ 2024 ਨੂੰ ਦਰਜ ਕੀਤਾ ਗਿਆ।



