ਹੁਣ 29 ਜਨਵਰੀ ਨੂੰ ਖੁੱਲਣਗੇ ਸਕੂਲ !

ਸਿੱਖਿਆ ਵਿਭਾਗ ਵੱਲੋਂ 23 24 25 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਸਕੂਲ 29 ਜਨਵਰੀ ਨੂੰ ਹੀ ਖੁੱਲਣਗੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 23,24 ਤੇ 25 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਦੇ ਸਰਕਾਰੀ, ਨਿੱਜੀ ਸਾਰੇ ਸਕੂਲਾਂ ਵਿੱਚ ਛੋਟੀਆਂ ਹੋਈਆਂ ਹਨ। ਸਿਰਫ ਗਿਆਰਵੀਂ ਤੇ ਬਾਰਵੀਂ ਕਲਾਸ ਦੇ ਸਕੂਲ ਲੱਗਣਗੇ।ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ ਤੇ 27 ਜਨਵਰੀ ਨੂੰ ਆਮ ਤੌਰ ਤੇ ਗਣਤੰਤਰ ਦਿਵਸ ਤੇ ਅਗਲੇ ਦਿਨ ਛੁੱਟੀ ਦਾ ਐਲਾਨ ਹੀ ਕੀਤਾ ਜਾਂਦਾ ਹੈ। 28 ਜਨਵਰੀ ਨੂੰ ਐਤਵਾਰ ਤੇ 29 ਜਨਵਰੀ ਸੋਮਵਾਰ ਨੂੰ ਹੀ ਹੁਣ ਸਕੂਲ ਖੁੱਲਣਗੇ। ਦੱਸਣ ਯੋਗ ਹੈ ਕਿ ਠੰਡ ਦਾ ਪ੍ਰਕੋਪ ਬਹੁਤ ਜਿਆਦਾ ਹੋਣ ਕਾਰਨ ਜਨਵਰੀ ਮਹੀਨੇ ਵਿੱਚ ਛੁੱਟੀਆਂ ਲਗਾਤਾਰ ਵਧ ਰਹੀਆਂ ਹਨ।

CATEGORIES
Share This

COMMENTS

Wordpress (0)
Disqus (0 )
Translate