ਰਾਜਪਾਲ ਨੇ ਤਿੰਨ ਬਿੱਲ ਕੀਤੇ ਮਨਜ਼ੂਰ, ਮੁੱਖ ਮੰਤਰੀ ਨੇ ਕੀਤਾ ਧੰਨਵਾਦ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਸ਼ਬਦੀ ਜੰਗ ਖ਼ਤਮ ਹੁੰਦੀ ਜਾਪ ਰਹੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਪਾਸ ਹੋਏ ਤਿੰਨ ਬਿੱਲਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਤਿੰਨੇ ਬਿੱਲਾਂ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਪੰਜਾਬ ਦੇ ਰਾਜਪਾਲ ਜੀ ਵੱਲੋਂ ਤਿੰਨ ਪਾਸ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਨਾਂ ਲਈ ਉਨਾਂ ਦਾ ਧੰਨਵਾਦ। ਆਸ ਕਰਦੇ ਹਾਂ ਕਿ ਬਾਕੀ ਬਿੱਲ ਵੀ ਇਸੇ ਤਰ੍ਹਾਂ ਮਨਜ਼ੂਰ ਕਰ ਦਿੱਤੇ ਜਾਣਗੇ। ਦੱਸਣ ਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਦਰਮਿਆਨ ਬੀਤੇ ਸਮੇਂ ਵਿੱਚ ਸਖਤ ਸ਼ਬਦੀ ਜੰਗ ਚਲਦੀ ਰਹੀ ਹੈ।

CATEGORIES
Share This

COMMENTS

Wordpress (0)
Disqus (2 )
Translate