ਬਜਰੰਗ ਪੂਣੀਆਂ ਨੇ ਪ੍ਰਧਾਨ ਮੰਤਰੀ ਦੇ ਬੂਹੇ ਤੇ ਰੱਖ ਕੇ ਪਦਮ ਸ਼੍ਰੀ ਪੁਰਸਕਾਰ ਕੀਤਾ ਵਾਪਸ
ਨਵੀਂ ਦਿੱਲੀ 22 ਦਸੰਬਰ- ਉਲੰਪਿਕ ਮੈਡਲ ਜੇਤੂ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ (Bajrang Punia) ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਨਵੇਂ ਮੁਖੀ ਸੰਜੇ ਸਿੰਘ ਦੇ ਵਿਰੋਧ ‘ਚ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦਿੱਤੀ ਤੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਦੱਸਣ ਯੋਗ ਹੈ ਕਿ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਵੱਲੋਂ ਬੀਤੇ ਸਮੇਂ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਬ੍ਰਿਜ ਭੂਸ਼ਣ ਦੇ ਖਿਲਾਫ ਅੰਦੋਲਨ ਵਿਢੀਆ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਹੋਈਆਂ ਭਾਰਤੀ ਕੁਸ਼ਤੀ ਮਹਾ ਸੰਘ ਦੀਆਂ ਚੋਣਾਂ ਦੌਰਾਨ ਮੁੜ ਬ੍ਰਿਜ ਭੂਸ਼ਣ ਦਾ ਖਾਸ ਸੰਜੇ ਸਿੰਘ ਪ੍ਰਧਾਨ ਬਣ ਗਿਆ ਜਿਸ ਤੋਂ ਬਾਅਦ ਭਲਵਾਨਾਂ ਵਿੱਚ ਫਿਰ ਰੋਸ ਪਾਇਆ ਜਾ ਰਿਹਾ ਹੈ। ਬੀਤੇ ਕੱਲ ਭਾਰਤ ਦੀ ਇਕਲੌਤੀ ਮਹਿਲਾ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਸੀ ਤੇ ਅੱਜ ਬਜਰੰਗ ਪੂਣੀਆਂ ਨੇ ਪ੍ਰਧਾਨ ਮੰਤਰੀ ਦੇ ਬੂਹੇ ਤੇ ਜਾ ਕੇ ਪਦਮ ਸ਼੍ਰੀ ਪੁਰਸਕਾਰ ਵਾਪਸ ਮੋੜ ਦਿੱਤਾ ਤੇ ਕਿਹਾ ਕਿ ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ। ਚਿੱਠੀ ਵਿੱਚ ਜਜ਼ਬਾਤ ਲਿਖਦਿਆਂ ਬਜਰੰਗ ਪੂਣੀਆਂ ਨੇ ਪ੍ਰਧਾਨ ਮੰਤਰੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।



