ਆਪਣੇ ਵਿਆਹ ਦੀ ਸ਼ੇਰਵਾਨੀ ਵਾਪਸ ਕਰਕੇ ਘਰ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌ+ਤ

ਮਲੋਟ 15 ਦਸੰਬਰ। ਬਠਿੰਡਾ ਮੁਕਤਸਰ ਰੋਡ ‘ਤੇ ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ ਦੀ ਦਰ+ਦਨਾਕ ਮੌਤ ਹੋ ਗਈ। ਨੌਜਵਾਨ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮਿਲੀ ਖਬਰ ਮੁਤਾਬਕ ਮ੍ਰਿਤਕ ਨੌਜਵਾਨ ਆਪਣੀ ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਕੇ ਘਰ ਆ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਸੀ। ਖਬਰ ਹੈ ਕਿ ਜਦੋਂ ਉਹ ਸ਼ੇਰਵਾਨੀ ਵਾਪਸ ਕਰਕੇ ਘਰ ਮੁੜ ਰਿਹਾ ਸੀ ਤਾਂ ਰਾਸਤੇ ਵਿਚ ਹੀ ਉਸ ਦੀ ਗੱਡੀ ਪੈਂਚਰ ਹੋ ਗਈ ਅਤੇ ਉਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਇਸ ਦੀ ਮੌਤ ਹੋ ਗਈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate