ਸਿਮੀਗੋ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਗੁਰਸਾਂਝਦੀਪ ਕੌਰ ਨੇ ਪੰਜਾਬ ਰਾਜ ਡਾਂਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ

ਅਬੋਹਰ 30 ਨਵੰਬਰ।ਹਾਲ ਹੀ ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ,ਫਗਵਾੜਾ (ਜਲੰਧਰ) ਵਿਖੇ ਕਰਵਾਈ ਗਈ ਓਪਨ ਸਟੇਟ ਡਾਂਸ ਸਪੋਰਟਸ ਚੈਂਪੀਅਨਸ਼ਿਪ 2023-24 'ਚ ਓਪਨ ਸਟੇਟ ਡਾਂਸ ਸਪੋਰਟਸ ਚੈਂਪੀਅਨਸ਼ਿਪ 2023-24 ਦੇ ਮੁਕਾਬਲੇ 'ਚ ਵਿਦਿਆਰਥਣ ਗੁਰਸਾਂਝਦੀਪ ਕੌਰ (ਸਤਿੰਦਰਪਾਲ ਸਿੰਘ ਦੀ ਪੁੱਤਰੀ) ਸਿਮੀਗੋ ਇੰਟਰਨੈਸ਼ਨਲ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਅੱਜ ਸਿਮੀਗੋ ਇੰਟਰਨੈਸ਼ਨਲ ਸਕੂਲ ਪਹੁੰਚਣ 'ਤੇ ਪ੍ਰਬੰਧਕਾਂ, ਪਿ੍ੰਸੀਪਲ ਅਤੇ ਵਿਦਿਆਰਥੀਆਂ ਵੱਲੋਂ ਗੁਰਸਾਂਝਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਸ਼ਰਮਾ ਅਤੇ ਪ੍ਰਬੰਧਕ ਮੁਹੰਮਦ ਜ਼ਿਆ ਖਾਨ ਨੇ ਦੱਸਿਆ ਕਿ ਫਗਵਾੜਾ (ਜਲੰਧਰ) ਵਿਖੇ 26 ਨਵੰਬਰ ਨੂੰ ਕਰਵਾਏ ਗਏ ਇਸ ਮੁਕਾਬਲੇ ਵਿੱਚ ਵਿਦਿਆਰਥਣ ਗੁਰਸਾਂਝਦੀਪ ਕੌਰ ਨੇ ਸਭ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਪੜ੍ਹਾਈ ਦੇ ਨਾਲ-ਨਾਲ ਇਹ ਵਿਦਿਆਰਥਣ ਖੇਡਾਂ ਅਤੇ ਕਲਾ ਵਿੱਚ ਵੀ ਹੋਣਹਾਰ ਹੈ ਅਤੇ ਸਮੇਂ-ਸਮੇਂ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਰਹਿੰਦੀ ਹੈ।
ਸਕੂਲ ਪਹੁੰਚਣ 'ਤੇ ਵਿਦਿਆਰਥਣ ਗੁਰਸਾਂਝਦੀਪ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਦੀ ਪ੍ਰੇਰਨਾ ਸਦਕਾ ਦਿੱਤਾ। ਵਿਦਿਆਰਥਣ ਗੁਰਸਾਂਝਦੀਪ ਕੌਰ ਨੇ ਕਿਹਾ ਕਿ ਪੰਜਾਬੀ ਨਾਚ ਗਿੱਧਾ ਮਨ ਨੂੰ ਰੋਮਾਂਚ ਕਰ ਦਿੰਦਾ ਹੈ। ਅੱਜ ਉਹ ਇਹ ਮਾਣ ਹਾਸਲ ਕਰਕੇ ਬਹੁਤ ਖੁਸ਼ ਹੈ। ਪਰ ਉਸ ਨੂੰ ਅਜੇ ਵੀ ਸਖ਼ਤ ਮਿਹਨਤ ਕਰਨੀ ਪਵੇਗੀ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕਰ ਸਕੇ।




CATEGORIES
Share This

COMMENTS

Wordpress (0)
Disqus (0 )
Translate