ਡੀਏਵੀ ਕਾਲਜ ਦੇ 25 ਵਿਦਿਆਰਥੀਆਂ ਦੀ ਆਈਟੀ ਕੰਪਨੀ ਅਸੈਂਚਰ ਵਿੱਚ ਹੋਈ ਚੋਣ

ਅਬੋਹਰ 21 ਨਵੰਬਰ(ਐੱਸ ਐੱਸ ਢਿੱਲੋਂ) ਇਥੋਂ ਦੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜੇਸ਼ ਮਹਾਜਨ ਦੀ ਅਗਵਾਈ ਵਿੱਚ ਵਿਦਿਆਰਥੀ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਚੱਲ ਰਹੇ ਹਨ। ਕਾਲਜ ਦੇ 25 ਵਿਦਿਆਰਥੀਆਂ ਦੀ ਚੋਣ ਪ੍ਰਸਿੱਧ ਆਈਟੀ ਕੰਪਨੀ ਐਸੈਂਚਰ ਵਿੱਚ ਹੋਈ ਹੈ। ਜੋ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ। ਪਲੇਸਮੈਂਟ ਸੈੱਲ ਦੇ ਮੁਖੀ ਡਾਕਟਰ ਸੋਨਿਕਾ ਨਾਰੰਗ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਵਿਭਾਗ ਤੇ ਪਲੇਸਮੈਂਟ ਸੈੱਲ ਵੱਲੋਂ ਲਾਏ ਗਏ ਇਸ ਕੈਂਪ ਦੌਰਾਨ ਵਿਦਿਆਰਥੀਆਂ ਦੀ ਚੋਣ ਹੋਈ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਖੁਸ਼ੀ, ਦੇਸ਼ਨੂੰ, ਭਾਵਿਕਾ, ਦੀਵਾਸ਼ੀ, ਅਰਜਿਤ, ਰਿਤਿਕ, ਦੀਪਾਂਸ਼ੂ,ਜਸਨੀਤ, ਮਾਨਿਆ, ਰਿਧੀਮਾ,ਰਮਿਤ, ਪਰੀਅਮ, ਰਿਸ਼ਭ, ਰਾਹੁਲ, ਸ਼ਿਫਾਲੀ, ਸਨੇਹਾ, ਸਿਧਾਰਥ, ਤਜਿੰਦਰ, ਵੀਨਸ, ਵੰਸ਼ਿਕਾ, ਤੁਸ਼ਾਰ, ਯੁਵਰਾਜ, ਵੰਸ਼,ਖੁਸ਼ੀ ਤੇ ਸ਼ੈਲਜਾ ਦੀ ਚੋਣ ਕੰਪਨੀ ਵੱਲੋਂ ਕੀਤੀ ਗਈ ਹੈ। ਇਸ ਮੌਕੇ ਤੇ ਡਾਕਟਰ ਰਾਜੇਸ਼ ਮਹਾਜਨ ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਵੱਲੋਂ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਪਨੀਆਂ ਵੱਲੋਂ ਪਲੇਸਮੈਂਟ ਪ੍ਰੋਗਰਾਮ ਵੀ ਚਲਵਾਏ ਜਾਂਦੇ ਹਨ ਜਿੰਨਾਂ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਕਾਲਜ ਦੇ ਵਿਦਿਆਰਥੀ ਹੁਣ ਤੱਕ ਚੁਣੇ ਜਾ ਚੁੱਕੇ ਹਨ। ਇਸ ਮੌਕੇ ਤੇ ਚੇਤਨ ਅਹੂਜਾ, ਡਾ.ਸੰਦੀਪ ਅਗਰਵਾਲ, ਸੰਜੀਵ ਗੁੰਬਰ, ਨਵਨੀਤ ਗੋਲਸ਼ਾ,ਸਿਮਰਦੀਪ ਕੌਰ,ਪੂਜਾ ਸ਼ਰਮਾ,ਨਮਰਤਾ, ਮੈਡਮ ਨੀਲੀਮਾ, ਮੈਡਮ ਅੰਜਲੀ ਤੇ ਮੈਡਮ ਸ਼ਬਨਮ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate