ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ

ਫਤਿਹਾਬਾਦ (ਹਰਿਆਣਾ)16 ਨਵੰਬਰ। ਸਵਾਰੀਆਂ ਨਾਲ ਭਰੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਬੱਸ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ ਅਤੇ ਕਈ ਛੱਠ ਪੂਜਾ ਲਈ ਬਿਹਾਰ ਜਾ ਰਹੇ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਬੱਸ ਪੂਰੀ ਤਰ੍ਹਾਂ ਸੜ ਗਈ।
ਹਰਿਆਣਾ ਦੇ ਫਤਿਹਾਬਾਦ ਨੇੜੇ ਰਤੀਆ ਰੋਡ ਉਤੇ ਇੱਕ ਨਿੱਜੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਸੂਬੇ ਵਿਚ ਰੋਡਵੇਜ਼ ਦੀ ਹੜਤਾਲ ਹੋਣ ਕਾਰਨ ਬੱਸ ਸਵਾਰੀਆਂ ਨਾਲ ਖਚਾ ਖਚ ਭਰੀ ਹੋਈ ਸੀ,ਹਾਲਾਂਕਿ ਅੱਗ ਲੱਗਦਿਆਂ ਹੀ ਸਵਾਰੀਆਂ ਨੇ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ, ਪਰ ਲਗਭਗ ਸਾਰੀਆਂ ਸਵਾਰੀਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਬੱਸ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ ਅਤੇ ਕਈ ਛੱਠ ਪੂਜਾ ਲਈ ਬਿਹਾਰ ਜਾ ਰਹੇ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਬੱਸ ਪੂਰੀ ਤਰ੍ਹਾਂ ਸੜ ਗਈ।
ਜਾਣਕਾਰੀ ਅਨੁਸਾਰ ਫਤਿਹਾਬਾਦ ਤੋਂ ਟੋਹਾਣਾ ਰੂਟ ‘ਤੇ ਚੱਲ ਰਹੀ ਪ੍ਰਾਈਵੇਟ ਬੱਸ ਵਿਚ ਰੋਡਵੇਜ਼ ਦੀ ਹੜਤਾਲ ਹੋਣ ਕਾਰਨ 60 ਤੋਂ ਵੱਧ ਸਵਾਰੀਆਂ ਸਨ। ਫਤਿਹਾਬਾਦ ‘ਚ ਰਤੀਆ ਓਵਰਬ੍ਰਿਜ ਨੇੜੇ ਆਉਂਦੇ ਹੀ ਬੱਸ ਦੇ ਇੰਜਣ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਗ ਪੂਰੀ ਤਰ੍ਹਾਂ ਫੈਲ ਗਈ। ਡਰਾਈਵਰ ਨੇ ਤੁਰੰਤ ਬੱਸ ਰੋਕ ਦਿੱਤੀ ਅਤੇ ਸਵਾਰੀਆਂ ਹੇਠਾਂ ਉਤਰ ਗਈਆਂ। ਸਵਾਰੀਆਂ ਕੋਲ ਉਤਰਨ ਦਾ ਸਮਾਂ ਹੀ ਬਚਿਆ ਤੇ ਬੱਸ ਬੁਰੀ ਤਰ੍ਹਾਂ ਸੜਨ ਲੱਗ ਪਈ।
ਬਜ਼ੁਰਗ ਔਰਤ ਮਿੰਦੋ ਦੇਵੀ ਨੇ ਦੱਸਿਆ ਕਿ ਉਹ ਨਰਮਾ ਚੁਗਾਈ ਲਈ ਰਾਜਸਥਾਨ ਦੇ ਨੌਹਰ ਜਾ ਰਹੀ ਸੀ। ਨਰਮੇ ਦੀ ਪਿਛਲੇ ਕੁਝ ਦਿਨਾਂ ਤੋਂ ਦਿਹਾੜੀ 25 ਹਜ਼ਾਰ ਰੁਪਏ ਦੇ ਕਰੀਬ ਸੀ, ਜਿਸ ਵਿਚੋਂ 24 ਹਜ਼ਾਰ ਰੁਪਏ ਬੈਗ ਵਿਚ ਸਨ। ਅੱਗ ਨਾਲ ਬੈਗ ਸੜ ਕੇ ਸੁਆਹ ਹੋ ਗਿਆ।

CATEGORIES
Share This

COMMENTS

Wordpress (0)
Disqus (0 )
Translate