ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕੁੰਡਲ ਦੇ ਸਕਾਊਟਸ ਨੇ ਤਾਰਾ ਦੇਵੀ ਸ਼ਿਮਲਾ ਵਿਖੇ ਰਾਜ ਪੁਰਸਕਾਰ ਟੈਸਟਿੰਗ ਕੈਂਪ ਲਗਾਇਆ
ਅਬੋਹਰ 6 ਨਵੰਬਰ । ਜਿਲਾ ਸਿੱਖਿਆ ਅਫ਼ਸਰ ਕਮ ਸਟੇਟ ਸਕਾਊਟ ਕਮਿਸ਼ਨਰ ਡਾ.ਸੁਖਬੀਰ ਸਿੰਘ ਬਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 02-11-2023 ਤੋਂ 05-11-2023 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕੁੰਡਲ ਜਿਲਾ ਫਾਜਿਲਕਾ ਦੇ 5 ਸਕਾਉਟਸ ਨੇ ਰਾਜ ਪੁਰਸਕਾਰ ਟੈਸਟਿੰਗ ਕੈਂਪ ਲਗਾਇਆ। ਇਹ ਕੈਂਪ ਸਟੇਟ ਸਕਾਉਟ ਆਰਗੇਨਾਈਜਰ ਕਮਿਸ਼ਨਰ ਸ.ੳਕਾਂਰ ਸਿੰਘ, ਡੀ.ੳ.ਸੀ ਮਾਨਸਾ ਸ.ਦਰਸ਼ਨ ਸਿੰਘ, ਸਟੇਟ ਸਕਾਊਟ ਐਡਵੈਂਚਰ ਇੰਸਟਰਕਟਰ ਸ਼੍ਰੀ ਜਤਿੰਦਰ ਕੁਮਾਰ, ਸਹਾਇਕ ਅਜੈ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਸਟੇਟ ਟਰੇਨਿੰਗ ਸੈਂਟਰ, ਤਾਰਾਦੇਵੀ(ਸ਼ਿਮਲਾ) ਵਿਖੇ ਲਗਾਇਆ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਡਲ ਦੇ ਵਿਦਿਆਰਥੀਆਂ ਨਾਲ ਸਕਾਊਟ ਮਾਸਟਰ ਸ਼੍ਰੀ ਉਗਰਸੈਨ ਸਿਹਾਗ ਨੇ ਕੈਂਪ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਬਹੁਤ ਕੁਝ ਸਿੱਖਿਆ। ਪ੍ਰਿੰਸੀਪਲ ਸ.ਸੁਖਦੇਵ ਸਿੰਘ ਨੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਬਹੁਤ ਸ਼ਲਾਘਾ ਕੀਤੀ।

CATEGORIES ਸਿੱਖਿਆ


