ਹੁਣ ਅਧਿਆਪਕਾਂ ਨੂੰ ਮਿਲੇਗੀ ਸਰਕਾਰੀ ਰਿਹਾਇਸ਼,ਮੁੱਖ ਮੰਤਰੀ ਨੇ ਕੀਤਾ ਐਲਾਨ

ਨਵੀਂ ਦਿੱਲੀ 29 ਅਕਤੂਬਰ। ਦੇਸ਼ ਦੇ ਇਸ ਸੂਬੇ ਦੀ ਸਰਕਾਰ ਨੇ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਜਿਸ ਤਹਿਤ ਹੁਣ ਅਧਿਆਪਕਾਂ ਨੂੰ ਰਿਹਾਇਸ਼ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਬਹੁਮੰਜ਼ਿਲਾ ਇਮਾਰਤ ਬਣਾਉਣ ਲਈ ਜ਼ਮੀਨ ਅਤੇ ਮਕਾਨ ਮਾਲਕਾਂ ਤੋਂ ਪ੍ਰਸਤਾਵ ਮੰਗੇ ਹਨ। ਇਮਾਰਤ ਲੀਜ਼ ‘ਤੇ ਲੈ ਕੇ ਸਰਕਾਰ ਖੁਦ ਅਦਾਇਗੀ ਕਰੇਗੀ। ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ 4 ਨਵੰਬਰ ਤੱਕ ਸਾਰਿਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਨੇ ਅਧਿਆਪਕਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਇਸੇ ਤਹਿਤ ਹੁਣ ਸਰਕਾਰ ਨੇ ਬਿਹਾਰ ਵਿੱਚ ਨਵੇਂ ਨਿਯੁਕਤ ਅਧਿਆਪਕਾਂ ਨੂੰ ਸਰਕਾਰੀ ਰਿਹਾਇਸ਼ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਬਿਹਾਰ ਪਹਿਲਾ ਸੂਬਾ ਹੋਵੇਗਾ ਜਿੱਥੇ ਅਧਿਆਪਕਾਂ ਨੂੰ ਹੁਣ ਸਰਕਾਰੀ ਰਿਹਾਇਸ਼ ਮਿਲੇਗੀ।
ਹੁਣ ਬਿਹਾਰ ਵਿੱਚ ਅਧਿਆਪਕਾਂ ਨੂੰ ਐਚਆਰਏ ਦੇਣ ਦੀ ਬਜਾਏ ਸਰਕਾਰ ਸਿੱਧੇ ਮਕਾਨ ਮਾਲਕ ਨੂੰ ਭੁਗਤਾਨ ਕਰੇਗੀ। ਸਰਕਾਰ ਪੰਚਾਇਤ ਤੋਂ ਬਲਾਕ ਅਤੇ ਜ਼ਿਲ੍ਹਾ ਹੈੱਡਕੁਆਰਟਰ ਤੱਕ ਲੀਜ਼ ‘ਤੇ ਮਕਾਨ ਲਵੇਗੀ ਅਤੇ ਅਧਿਆਪਕਾਂ ਨੂੰ ਇਹ ਮਕਾਨ ਅਲਾਟ ਕਰੇਗੀ।
ਬਿਹਾਰ ਸਰਕਾਰ ਨੇ ਇਸ ਸਬੰਧੀ ਇੱਕ ਇਸ਼ਤਿਹਾਰ ਵੀ ਜਾਰੀ ਕੀਤਾ ਹੈ। ਇਸ ਇਸ਼ਤਿਹਾਰ ਰਾਹੀਂ ਸੂਬਾ ਸਰਕਾਰ ਨੇ ਇਛੁੱਕ ਮਕਾਨ ਮਾਲਕਾਂ, ਰੀਅਲਟਰਾਂ ਅਤੇ ਫਰਮਾਂ ਤੋਂ ਪ੍ਰਸਤਾਵ ਮੰਗੇ ਹਨ।
ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਬਹੁਮੰਜ਼ਿਲਾ ਇਮਾਰਤ ਬਣਾਉਣ ਲਈ ਜ਼ਮੀਨ ਅਤੇ ਮਕਾਨ ਮਾਲਕਾਂ ਤੋਂ ਪ੍ਰਸਤਾਵ ਮੰਗੇ ਹਨ। ਇਮਾਰਤ ਲੀਜ਼ ‘ਤੇ ਲੈ ਕੇ ਸਰਕਾਰ ਖੁਦ ਅਦਾਇਗੀ ਕਰੇਗੀ। ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ 4 ਨਵੰਬਰ ਤੱਕ ਸਾਰਿਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ ਤਹਿਤ ਸਰਕਾਰੀ ਇਮਾਰਤਾਂ ਅਤੇ ਸਕੂਲ ਦੇ ਆਸ-ਪਾਸ ਬਣੀਆਂ ਇਮਾਰਤਾਂ ਵਿੱਚ ਰਿਹਾਇਸ਼ ਦੀ ਸਹੂਲਤ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਿਹਾਰ ਸਰਕਾਰ ਹਰ ਸਾਲ ਅਧਿਆਪਕਾਂ ਦੀਆਂ ਤਨਖਾਹਾਂ ‘ਤੇ 33000 ਕਰੋੜ ਰੁਪਏ ਖਰਚ ਕਰਦੀ ਹੈ।

CATEGORIES
Share This

COMMENTS

Wordpress (0)
Disqus (0 )
Translate