ਡਿੰਪਲ ਥਾਪਰ ਨੇ ਜ਼ਿਲ੍ਹਾ ਰੋਜ਼ਗਾਰ ਵਿਕਾਸ ਤੇ ਸਿਖਲਾਈ ਅਫ਼ਸਰ ਮੋਗਾ ਵਜੋਂ ਸੰਭਾਲਿਆ ਅਹੁਦਾ
ਮੋਗਾ 12 ਅਕਤੂਬਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੇਰੋਜਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਹਰ ਹੀਲੇ ਲਾਹਾ ਪੁੱਜਦਾ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮੋਗਾ ਹਮੇਸ਼ਾ ਯਤਨਸ਼ੀਲ ਰਹੇਗਾ। ਬੇਰੋਜਗਾਰ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਹਾਈ ਸਿੱਧ ਹੋਣ ਵਾਲੇ ਕਰੀਅਰ ਕੌਂਸਲਰ ਕੈਂਪ ਵੀ ਲਗਾਤਾਰ ਜਾਰੀ ਰਹਿਣਗੇ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਮਤੀ ਡਿੰਪਲ ਥਾਪਰ ਨੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਮੋਗਾ ਦਾ ਅਹੁਦਾ ਸੰਭਾਲਣ ਮੌਕੇ ਕੀਤਾ। ਪਦਉੱਨਤ ਹੋਣ ਤੋਂ ਪਹਿਲਾਂ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਵਿਖੇ ਬਤੌਰ ਰੋਜ਼ਗਾਰ ਅਫ਼ਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ।
ਉਹਨਾਂ ਬੇਰੋਜਗਾਰ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਰਾਇਣਾ ਈ—ਸਕੂਲ ਵਿੱਚ ਵੱਖ—ਵੱਖ ਅਸਾਮੀਆਂ ਜਿਵੇਂ ਟੀਮ ਲੀਡਰ, ਕਾਊਂਸਲਰ, ਟੈਲੀ ਕਾੱਲਰ ਅਤੇ ਮਾਰਕਿਟਿੰਗ ਦੀ ਭਰਤੀ ਲਈ 13 ਅਕਤੂਬਰ 2023 ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਜਿਹੜਾ ਕਿ ਚਿਨਾਬ—ਜੇਹਲਮ ਬਲਾਕ, ਤੀਜੀ ਮੰਜਿ਼ਲ, ਵਿਖੇ ਸਥਿਤ ਹੈ ਵਿਖੇ ਇਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈੈ। ਉਹਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਬਾਰ੍ਹਵੀਂ/ ਗ੍ਰੈਜੂਏਟ ਪਾਸ ਹਨ, ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਰਿਜਿਊਮ, ਆਧਾਰ ਕਾਰਡ ਆਦਿ ਅਤੇ ਇਹਨਾਂ ਦੀ ਫੋਟੋਕਾਪੀਆਂ ਲੈ ਕੇ ਸਵੇਰੇ 10:00 ਵਜੇ ਦਫ਼ਤਰ ਵਿਖੇ ਪਹੁੰਚ ਸਕਦੇ ਹਨ।
ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਰੋਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।